ਜਲੰਧਰ- ਸਿਰਫ ਕੁੱਝ ਮਹੀਨਾ ਪਹਿਲਾਂ ਤੱਕ ਪੰਜਾਬ ਕਾਂਗਰਸ ਦੇ ਥੰਮ ਮੰਨੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਹੁਣ ਭਾਰਤੀ ਜਨਤਾ ਪਾਰਟੀ ‘ਚ ਅਹਿਮ ਅਹੁਦੇ ‘ਤੇ ਪਹੁੰਚ ਗਏ ਹਨ ।ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਇਨ੍ਹਾਂ ਦੋਹਾਂ ਕੱਦਾਵਰ ਲੀਡਰਾਂ ਨੂੰ ਆਪਣੀ ਕੌਮੀ ਕਾਰਜਕਾਰਣੀ ਵਿੱਚ ਥਾਂ ਦਿੱਤੀ ਹੈ ।ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇਨ੍ਹਾਂ ਨਿਯੁਕਤੀਆਂ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ । ਇਸਦੇ ਨਾਲ ਹੀ ਜਲੰਧਰ ਤੋਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਰਾਮੂਵਾਲੀਆਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਵੀ ਕੌਮੀ ਕਾਰਜਕਾਰਣੀ ਚ ਖਾਸ ਥਾਂ ਦਿੱਤੀ ਗਈ ਹੈ ।
ਪਾਰਟੀ ਵਲੋਂ ਜਾਰੀ ਪੈ੍ਰਸ ਨੋਟ ਚ ਕੁੱਲ੍ਹ 9 ਨਿਯੁਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ।ਕੈਪਟਨ ਅਤੇ ਜਾਖੜ ਸਮੇਤ ਉੱਤਰ ਪ੍ਰਦੇਸ਼ ਤੋਂ ਸਵਤੰਤਰ ਸਿੰਘ ਨੂੰ ਕੌਮੀ ਕਾਰਜਕਾਰਣੀ ਚ ਮੈਂਬਰ ਬਣਾਇਆ ਗਿਆ ਹੈ ।ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਦੀ ਗਿਣਤੀ ਵੱਧ ਹੈ ।ਇਨ੍ਹਾਂ ਪੰਜ ਮੈਂਬਰਾਂ ਚ ਕੈਪਟਨ ਆਪਣੇ ਪੱਕੇ ਸਾਥੀ ਰਾਣਾ ਗੁਰਮਤਿ ਸੋਢੀ ਨੂੰ ਫਿੱਟ ਕਰਵਾਉਣ ਚ ਸਫਲ ਰਹੇ ਹਨ । ਉਨ੍ਹਾਂ ਨਾਲ ਜਲੰਧਰ ਤੋਂ ਮਨੋਰੰਜਨ ਕਾਲੀਆ,ਉਤੱਰਾਖੰਡ ਤੋਂ ਮਦਨ ਕiੋਸਕ,ਛੱਤੀਸਗੜ੍ਹ ਤੋਂ ਵਿਸ਼ਨੂਦੇਵ ਅਤੇ ਪੰਜਾਬ ਤੋਂ ਹੀ ਇਕ ਹੋਰ ਨੇਤਾ ਬਲਵੰਤ ਸਿੰਘ ਰਾਮੂਵਾਲੀਆਂ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਥਾਂ ਦਿੱਤੀ ਗਈ ਹੈ ।ਜੈਵੀਰ ਸ਼ੇਰਗਿੱਲ ਨੂੰ ਪੰਜਾਬ ਤੋਂ ਭਾਜਪਾ ਦਾ ਕੌਮੀ ਬੁਲਾਰਾ ਬਣਾਇਆ ਗਿਆ ਹੈ ।