ਮੋਦੀ ਸਰਕਾਰ ਨੇ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਲਿਆ ਹੈ ।ਜੋਕਿ ਲਗਭਗ 1100 ਕਰੋੜ ਰੁਪਏ ਬਣਦਾ ਹੈ ।ਇਹ ਪੈਸਾ ਲੇਣ ਲਈ ਕੇਂਦਰ ਨੇ ਸੂਬੇ ਅੱਗੇ ਪੰਜਾਬ ਦਿਹਾਤੀ ਵਿਕਾਸ ਚੰਡੀਗਵ੍ਹ- ਸ਼ਾਇਦ ਹੀ ਕੋਈ ਅਜਿਹਾ ਹਫਤਾ ਹੋਵੇ ਜਦੋਂ ਕੇਂਦਰ ਵਲੋਂ ਪੰਜਾਬ ਸੂਬੇ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਕੋਈ ਖਬਰ ਸਾਹਮਨੇ ਨਾ ਆਵੇ ।ਹੁਣ ਖਬਰ ਮਿਲ ਰਹੀ ਹੈ ਕਿ ਕੇਂਦਰ ਦੀ ਐਕਟ 1987 ਚ ਸੋਧ ਕਰਨ ਦੀ ਸ਼ਰਤ ਰੱਖੀ ਹੈ ।
ਕੇਂਦਰ ਦਾ ਤਰਕ ਹੈ ਕਿ ਖਰੀਦ ਕੇਂਦਰਾਂ ਦੇ ਵਿਕਾਸ ਤੋਂ ਇਲਾਵਾ ਹੋਰ ਕੰਮਾ ਚ ਫੰਡ ਦਾ ਇਹ ਪੈਸਾ ਖਰਚ ਨਹੀਂ ਹੋਣਾ ਚਾਹੀਦਾ ਹੈ ।ਦਰਅਸਲ ਕੈਪਟਨ ਸਰਕਾਰ ਵਲੋਂ ਕਿਸਾਨਾ ਦੀ ਕਰਜ਼ ਮੁਆਫੀ ਲਈ ਦਿਹਾਤੀ ਵਿਕਾਸ ਫੰਡ ਦਾ ਪੈਸਾ ਵਰਤਿਆ ਗਿਆ ਸੀ ।ਇਸ ਦੀ ਵਰਤੋਂ ਤੋਂ ਪਹਿਲਾਂ ਐਕਟ ਦੇ ਵਿੱਚ ਸੋਧ ਵੀ ਕੀਤੀ ਗਈ ਸੀ ।ਕੇਂਦਰ ਸਰਕਾਰ ਨੇ ਇਸ ਸੋਧ ‘ਤੇ ਇਤਰਾਜ਼ ਜਤਾਇਆ ਸੀ ।ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ 1200 ਕਰੋੜ ਉੱਤੇ ਰੋਕ ਲਾਈ ਸੀ । ਐਕਟ ਚ ਸੋਧ ਕਰਨ ਦੀ ਸ਼ਰਤ ‘ਤੇ ਇਹ ਪੈਸਾ ਜਾਰੀ ਕੀਤਾ ਗਿਆ ਸੀ ।ਜਦਕਿ ਹੁਣ ਸਰਕਾਰ ਬਦਲਣ ਅਤੇ ਨਵਾਂ ਸਾਲ ਆਉਣ ‘ਤੇ ਕੇਂਦਰ ਮੁੜ ਅਆਪਣੇ ਫੈਸਲੇ ‘ਤੇ ਕਾਇਮ ਹੈ ।