ਬਰਨਾਲਾ-ਯੂਕਰੇਨ ਵਿੱਚ ਰੂਸ ਨਾਲ ਜਾਰੀ ਲੜਾਈ ਦੌਰਾਨ ਇੱਕ ਹੋਰ ਮੰਦਭਾਗੀ ਖਬਰ ਆਈ ਹੈ.ਇੱਥੇ ਇੱਕ ਹੋਰ ਨੌਜਵਾਨ ਦੀ ਮੋਤ ਹੋਈ ਹੈ ਜੋਕਿ ਪੰਜਾਬ ਨਾਲ ਸਬੰਧਿਤ ਹੈ.ਨੌਜਵਾਨ ਪੰਜਾਬ ਦੇ ਬਰਨਾਲਾ ਦਾ ਰਹਿਣ ਵਾਲਾ ਚੰਦਨ ਜਿੰਦਲ ਹੈ.
ਮਿਲੀ ਜਾਣਕਾਰੀ ਮੁਤਾਬਿਕ ਚੰਦਨ ਜਿੰਦਲ ਮੈਡੀਕਲ ਦੀ ਪੜਾਈ ਲਈ ਬਰਨਾਲਾ ਤੋਂ ਯੂਕਰੇਨ ਗਿਆ ਸੀ.2 ਫਰਵਰੀ ਨੂੰ ਚੰਦਨ ਨੂੰ ਹਾਰਟ ਅਟੈਕ ਆ ਗਿਆ ਸੀ.ਉਹ ਇੱਕ ਸਥਾਣਕ ਹਸਪਤਾਲ ‘ਚ ਜ਼ੇਰੇ ਇਲਾਜ ਸੀ,ਜਿੱਥੇ ਬੀਤੀ ਰਾਤ ਉਸਦੀ ਮੋਤ ਹੋ ਗਈ.
ਚੰਦਨ ਦੀ ਮੋਤ ਦੀ ਖਬਰ ਬਰਨਾਲਾ ਸਥਿਤ ਉਸਦੇ ਘਰ ਦੇ ਦਿੱਤੀ ਗਈ ਹੈ.ਜਵਾਨ ਪੁੱਤ ਦੇ ਮੋਤ ਦੀ ਖਬਰ ਸੁਣ ਕੇ ਜਿੰਦਲ ਪਰਿਵਾਰ ਦਾ ਬੁਰਾ ਹਾਲ ਹੈ.ਉੱਥੇ ਬਰਨਾਲਾ ਸ਼ਹਿਰ ਚ ਵੀ ਸੋਗ ਦੀ ਲਹਿਰ ਦੌੜ ਗਈ ਹੈ.ਵੱਖ ਵੱਖ ਸਿਆਸੀ ਪਾਰਟੀ ਦੇ ਨੇਤਾਵਾਂ ਨੇ ਜਿੰਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ.
ਯੂਕਰੇਨ ‘ਚ ਇੱਕ ਹੋਰ ਪੰਜਾਬੀ ਦੀ ਮੋਤ,ਜਾਣੋ ਕਾਰਣ
