ਚੰਡੀਗੜ੍ਹ ਚ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ‘ਤੇ ਪਾਣੀ ਦੀਆਂ ਬੁਛਾੜਾਂ

ਚੰਡੀਗੜ੍ਹ- ਨੈਸ਼ਨਲ ਹੈਰਾਲਡ ਮਾਮਲੇ ਚ ਈ.ਡੀ ਵਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲਗਾਤਾਰ ਤਿੰਨ ਦਿਨ ਤੱਕ ਪੁੱਛਗਿੱਛ ਕੀਤੇ ਜਾਣ ਅਤੇ ਸਾਰਾ ਦਿਨ ਬਿਠਾਏ ਰਖੇ ਜਾਣ ਦੇ ਵਿਰੋਧ ਚ ਪੰਜਾਬ ਕਾਂਗਰਸ ਵਲੋਂ ਵੀਰਵਾਰ ਨੂੰ ਚੰਡੀਗੜ੍ਹ ਚ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਚ ਨੇਤਾ ਪ੍ਰਤਾਪ ਬਾਜਵਾ ਸਮੇਤ ਤਮਾਮ ਲੀਡਰਸ਼ਿਪ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਚ ਇਕੱਤਰ ਹੋਏ । ਕਾਂਗਰਸ ਵਲੋਂ ਰਾਜਪਾਲ ਨਾਲ ਮੁਲਾਕਾਤ ਕਰਨ ੳਤੇ ਘੇਰਾਓ ਕਰਨ ਦਾ ਪ੍ਰੌਗਰਾਮ ਸੀ । ਪਰ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਬੈਰੀਕੇਡ ਲਗਾ ਕੇ ਕਾਂਗਰਸੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਕਾਂਗਰਸੀਆਂ ਦਾ ਪ੍ਰਦਸ਼ਨਦਨ ਤੇਜ਼ ਹੁੰਦਾ ਵੇਖ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।

ਪਾਣੀ ਦੀਆਂ ਬੁਛਾੜਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਖਦੇੜੇਆ ਗਿਆ । ਇਸਤੋਂ ਬਾਅਦ ਪੁਲਿਸ ਵਲੋਂ ਕਈ ਨੇਤਾਵਾਂ ਨੂੰ ਡਿਟੇਨ ਕਰ ਲਿਆ ਗਿਆ।ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਕਦੇ ਅੰਗਰੇਜੀ ਹਕੁਮਤ ਤੋ ਨਹੀਂ ਡਰੀ ਅਤੇ ਹੁਣ ਵੀ ਉਹ ਪਿੱਛੇ ਨਹੀਂ ਹੱਟੇਗੀ ।