ਹੁਣ ਆਂਟੀ ਨਹੀਂ ਬੁਲਾਵੇਗੀ ਪੁਲਿਸ,ਰਾਤ ਭਰ ਪਿਓ ਸ਼ਰਾਬ,ਕਰੋ ਪਾਰਟੀ

ਚੰਡੀਗੜ੍ਹ- ਬਾਲੀਵੁੱਡ ਫਿਲਮ ਦਾ ਗਾਨਾ ‘ਆਂਟੀ ਪੁਲਿਸ ਬੁਲਾਲੇਗੀ,ਪਾਰਟੀ ਅਭੀ ਜਾਰੀ ਹੈ’ ਹੁਣ ਚੰਡੀਗੜ੍ਹ ਵਾਲਿਆਂ ਨੇ ਆਪਣੀ ਪਲੇ ਲਿਸਟ ਤੋਂ ਹਟਾ ਦਿੱਤਾ ਹੈ.ਕਾਰਣ ਇਹ ਹੇੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ ਐਕਸਾਈਜ਼ ਪਾਲਿਸੀ ‘ਚ ਬਾਰ ਅਤੇ ਰੈਟੋਰੈਂਟ ਨੂੰ ਵੱਡੀ ਛੋਟ ਦੇ ਦਿੱਤੀ ਹੈ.ਨਾਈਟ ਲਾਈਫ ਕਲਚਰ ਨੂੰ ਉਤਸਾਹ ਦੇਣ ਲਈ ਪ੍ਰਸ਼ਾਸਨ ਨੇ ਵਾਧੂ ਫੀਸ ਦੇਣ ‘ਤੇ ਬਾਰ ਅਤੇ ਹੋਟਲਾਂ ਦਾ ਸਮਾਂ ਦੋ ਘੰਟੇ ਵਧਾ ਦਿੱਤਾ ਹੈ.ਜਿਸਦੇ ਚਲਦਿਆਂ ਚੰਡੀਗੜ੍ਹ ਸ਼ਹਿਰ ‘ਚ ਹੁਣ ਸ਼ਰਾਬ ਤੜਕੇ ਤਿੰਨ ਵਜੇ ਤੱਕ ਮਿਲਿਆ ਕਰੇਗੀ.ਪਾਰਟੀ ਹੁਣ ਤੜਕਸਾਰ ਤੱਕ ਜਾਰੀ ਰਹੇਗੀ.
2022-23 ਦੀ ਐਕਸਾਈਜ਼ ਪਾਲਿਸੀ ਤਹਿਤ 5.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ.ਸ਼ਰਾਬ ‘ਤੇ ਈ-ਵ੍ਹੀਕਲ ਸੈੱਸ ਲਗਾਉਣ ਦੀ ਗੱਲ ਕੀਤੀ ਗਈ ਹੈ.ਜੋਕਿ ਪਰਤੀ ਬੋਤਲ 2 ਤੋਂ 40 ਰੁਪਏ ਦੇ ਕਰੀਬ ਹੋਵੇਗਾ.ਇਨਪੁੱਟ ਲਾਗਤ ਅਤੇ ਟੈਕਸਾਂ ਨੂੰ ਧਿਆਨ ‘ਚ ਰਖਦੇ ਹੋਏ ਘੱਟੋ-ਘੱਟ ਰਿਟੇਲ ਪ੍ਰਾਈਜ਼ ਨੂੰ 5 ਤੋਂ 10 ਫੀਸਦੀ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ,ਜਿਸ ਨਾਲ ਲਿਕਰ ਦੇ ਰੇਟ 15 ਤੋਂ 20 ਫੀਸਦੀ ਤੱਕ ਵਧਣਾ ਤੈਅ ਮੰਣਿਆ ਜਾ ਰਿਹਾ ਹੈ.ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਮੁਕਾਬਲੇ ਰੈਵੇਨਿਉ ਵੀ ਵੱਧ ਵਿਖਾਇਆ ਹੈ.ਨਾਲ ਹੀ ਹਾਸਪੀਟੈਲਿਟੀ ਇੰਡਸਟਰੀ ਅਤੇ ਟੂਰਿਜ਼ਮ ਨੂੰ ਉਤਸਾਹ ਦੇਣ ਲਈ ਹੋਟਲ,ਬਾਰ ਅਤੇ ਰੈਸਟੋਰੈਂਟ ਦੀ ਲਾਇਸੈਂਸ ਫੀਸ ਚ ਵਾਧਾ ਨਹੀਂ ਕੀਤਾ ਗਿਆ ਹੈ.