ਜਲੰਧਰ- ਚੋਣਾ ਚ ਕਾਂਗਰਸ ਦੀ ਬੁਰੀ ਤਰ੍ਹਾਂ ਹੋਈ ਹਾਰ ਦਾ ਇਕ ਅਹਿਮ ਕਾਰਣ ਮੰਨੇ ਜਾਂਦੇ ਸਾਬਕਾ ਸੀ.ਐੱਮ ਚਰਨਜੀਤ ਚੰਨੀ ਦੇ ਭਾਣਜੇ ਹਨੀ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ।ਨਜਾਇਜ਼ ਰੇਤ ਮਾਇਨਿੰਗ ਮਾਮਲੇ ਚ ਫੰਸੇ ਭੁਪਿੰਦਰ ਸਿੰਘ ਹਨੀ ਨੂੰ ਈ.ਡੀ ਵਲੋਂ ਅੱਜ ਮੁੜ ਤੋਂ ਜਲੰਧਰ ਕੋਰਟ ਚ ਪੇਸ਼ ਕੀਤਾ ਗਿਆ । ਜਿੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 20 ਤਰੀਕ ਤਕ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ ।ਸਰਕਾਰੀ ਵਕੀਲਾਂ ਦੇ ਕਹਿਣ ‘ਤੇ ਅਦਾਲਤ ਵਲੋਂ ਨਿਆਇਕ ਹਿਰਾਸਤ ਚ ਵਾਧਾ ਕੀਤਾ ਗਿਆ ਹੈ ।ਹਨੀ ਦੇ ਵਕੀਲ ਗੁਰਜੀਤ ਸਿੰਘ ਕਾਹਲੋਂ ਮੁਤਾਬਿਕ ਉਨ੍ਹਾਂ ਵਲੋਂ ਪੂਰੀ ਕਨੂੰਨੀ ਲੜੀ ਜਾਵੇਗੀ ।
ਜ਼ਿਕਰਯੋਗ ਹੈ ਕਿ ਚੰਨੀ ਦੇ ਭਾਂਜੇ ਭੁਪਿੰਦਰ ਹਨੀ ਪਾਸੋਂ ਈ.ਡੀ ਨੂੰ 10 ਕਰੋੜ ਦੀ ਨਕਦੀ ਸਮੇਤ ਹੋਰ ਬੇਸ਼ਕਿਮਤੀ ਸਮਾਨ ਬਰਾਮਦ ਕੀਤਾ ਗਿਆ ਸੀ ।ਹਨੀ ‘ਤੇ ਰੇਤ ਮਾਫੀਆ ਨਾਲ ਮਿਲੀਭੁਗਤ ਅਤੇ ਪੈਸੇ ਲੈ ਕੇ ਸਰਕਾਰੀ ਅਫਸਰਾਂ ਦੀਆਂ ਬਦਲੀਆਂ ਕਰਵਾਉਣ ਤਕ ਦੇ ਇਲਜ਼ਾਮ ਲੱਗੇ ਹਨ ।ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਕਾਂਗਰਸ ਨੂੰ ਘੇਰਦੀ ਆ ਰਹੀ ਹੈ ।