ਡੈਸਕ- ਸੈਕਟਰ-26 ਵਿਚ ਦੋ ਕਲੱਬਾਂ ਦੇ ਬਾਹਰ ਮੰਗਲਵਾਰ ਸਵੇਰ ਸਮੇਂ ਬੰਬ ਧਮਾਕੇ ਹੋਏ। ਸੈਕਟਰ-26 ਸਥਿਤ ਡਿਉਰਾ ਐਂਡ ਸੇਵਲੇ ਕਲੱਬ ਦੇ ਬਾਹਰ ਮੋਟਰ ਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਧਮਾਕਾ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਡਿਓਰਾ ਕਲੱਬ ਜਿਥੇ ਬੰਬ ਧਮਾਕਾ ਹੋਇਆ ਸੀ। ਕਲੱਬ ਦੇ ਮਾਲਕ ਦੇ ਇਕ ਸਾਥੀ ਨੌਜਵਾਨ ਅਰਜੁਨ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਰਜਨ ਠਾਕੁਰ (32) ਚੰਡੀਗੜ੍ਹ ਪੁਲਿਸ ਦੇ ਇੱਕ ਸਾਬਕਾ ਏਐਸਆਈ ਦਾ ਲੜਕਾ ਹੈ ਜੋ ਸੈਕਟਰ 51 ਵਿਚ ਰਹਿੰਦਾ ਹੈ। ਉਸ ਨੇ ਕੁੱਝ ਦਿਨ ਪਹਿਲਾਂ ਇਕ ਹੋਰ ਕਲੱਬ ਸੰਚਾਲਕ ਨੂੰ ਧਮਕੀ ਦਿਤੀ ਸੀ। ਦੋਸ਼ੀ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਲਿਜਾ ਕੇ ਪੁਛਗਿਛ ਕੀਤੀ ਜਾ ਰਹੀ ਹੈ।
ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਰਜੁਨ ਠਾਕੁਰ ਹਰ ਮਹੀਨੇ ਪਟਿਆਲਾ ਦੇ ਨਿਖਿਲ ਚੌਧਰੀ ਨੂੰ ਫੋਨ ਕਰਕੇ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਮੰਗ ਕਰਦਾ ਸੀ। ਸੋਮਵਾਰ ਰਾਤ ਸੈਕਟਰ-26 ਸਥਿਤ ਡਿਉਰਾ ਐਂਡ ਸੇਵਲੇ ਕਲੱਬ ਦੇ ਬਾਹਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਧਮਾਕਾ ਕਰ ਦਿਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਧਮਾਕੇ ਨਾਲ ਕਲੱਬ ਦੀਆਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ।
ਇਸ ਤੋਂ ਬਾਅਦ ਮੰਗਲਵਾਰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਫੇਸਬੁੱਕ ’ਤੇ ਪੋਸਟ ਅਪਲੋਡ ਕਰ ਕੇ ਲਿਖਿਆ ਸੀ ਕਿ ਚੰਡੀਗੜ੍ਹ ’ਚ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਜਿਸ ਥਾਂ ’ਤੇ ਇਹ ਧਮਾਕੇ ਹੋਏ, ਉਸ ਥਾਂ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਯੂਟੀ ਪੁਲਿਸ ਅਤੇ ਸੈਕਟਰ-26 ਪੁਲਿਸ ਸਟੇਸ਼ਨ ਦਾ ਆਪਰੇਸ਼ਨ ਸੈੱਲ ਹੈ। ਜਾਣਕਾਰੀ ਅਨੁਸਾਰ ਅਰਜੁਨ ਠਾਕੁਰ ਉਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।