ਨਸ਼ਾ ਤੇ ਹਥਿਆਰਾਂ ਦੇ ਸਮਗਲਿੰਗ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਡਰੱਗ ਦੀ ਵੱਡੀ ਮੱਛੀ ਵੱਜੋਂ ਜਾਣੇ ਜਾਂਦੇ ਜੈਪਾਲ ਗੈਂਗ ਦੇ ਮੈਂਬਰਾਂ ਨੂੰ ਪੁਲਿਸ ਨੇ ਰਾਜਸਥਾਨ ਤੋਂ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵੀੱਟਰ ਅਕਾਉਂਟ ਉੱਤੇ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ।
ਜੈਪਾਲ ਗੈਂਗ ਦੇ ‘ਡਰੱਗ ਵੱਡੀ ਮੱਛੀ’ ਗਾਵੀ ਸਿੰਘ, ਵਿਜੇ ਤੇ ਗਿਆਨੀ ਨੂੰ ਓਮਸੀਯੂ ਅਤੇ ਮੁਹਾਲੀ ਪੁਲਿਸ ਦੀ ਸਾਂਝੀ ਟੀਮ ਨੇ ਜਮਸ਼ੇਦਪੁਰ ਤੋਂ ਗ੍ਰਿਫਤਾਰ ਕੀਤਾ ਹੈ। ਉਹ ਪਾਕਿਸਤਾਨ ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਤੋਂ ਨਸ਼ਿਆਂ ਅਤੇ ਹਥਿਆਰਾਂ ਦਾ ਬਦਨਾਮ ਸਮਗਲਰ ਸੀ। ਅਸੀਂ ਇੰਡੀਆ ਅਤੇ ਵਿਦੇਸ਼ਾਂ ਵਿੱਚ ਕਿਤੇ ਵੀ ਡਰੱਗ ਡੀਲਰਾਂ ਅਤੇ # ਗੈਂਗਸਟਰਾਂ ਦਾ ਪਿੱਛਾ ਕਰਾਂਗੇ।
Filed under

