ਕੀ ਤੁਹਾਡਾ ਸਮਾਰਟਫ਼ੋਨ ਕਰਦਾ ਹੈ 5G ਨੈੱਟਵਰਕ ਨੂੰ ਸਪੋਰਟ, ਆਸਾਨ ਕਦਮਾਂ ਵਿੱਚ ਕਰੋ ਚੈੱਕ

ਨਵੀਂ ਦਿੱਲੀ: ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ, ਪੀਐਮ ਮੋਦੀ ਨੇ ‘5ਜੀ-ਯੁੱਗ’ ਦੇ ਪ੍ਰਵੇਸ਼ ਨੂੰ ਉਜਾਗਰ ਕੀਤਾ। ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਜਲਦੀ ਹੀ 5ਜੀ ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦਾ ‘techade’ ਹੈ। ਇਸ ਵਿੱਚ ਸਾਰੇ ਖੇਤਰਾਂ ਵਿੱਚ ਸੁਧਾਰ ਲਈ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਮਾਰਟਫੋਨ ਦੀ ਮੰਗ 2026 ਵਿੱਚ 6 ਫੀਸਦੀ ਵਧ ਕੇ 40 ਕਰੋੜ ਡਿਵਾਈਸਾਂ ਤੱਕ ਪਹੁੰਚਣ ਦੀ ਉਮੀਦ ਹੈ। ਇਹ ਸੰਖਿਆ 2021 ਵਿੱਚ 300 ਮਿਲੀਅਨ ਸੀ। 5ਜੀ ਲਾਂਚ ਹੋਣ ਤੋਂ ਬਾਅਦ ਇਹ ਮੰਗ ਵਧ ਸਕਦੀ ਹੈ। ਹਾਈ-ਸਪੀਡ ਗੇਮਿੰਗ ਅਤੇ ਰਿਮੋਟ ਹੈਲਥਕੇਅਰ ਵਰਗੀਆਂ ਐਪਲੀਕੇਸ਼ਨਾਂ ਦੇ ਕਾਰਨ 5G ਨੂੰ ਸਭ ਤੋਂ ਤੇਜ਼ੀ ਨਾਲ ਅਪਣਾਈ ਗਈ ਮੋਬਾਈਲ ਤਕਨਾਲੋਜੀ ਮੰਨਿਆ ਜਾਂਦਾ ਹੈ।

OnePlus, OPPO, realme, Samsung ਅਤੇ vivo ਵਰਗੇ ਸਮਾਰਟਫੋਨ ਬ੍ਰਾਂਡ 5ਜੀ ਨੂੰ ਤਰਜੀਹ ਦਿੰਦੇ ਹਨ। ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਮੌਜੂਦਾ ਸਮਾਰਟਫੋਨ 5G ਨੂੰ ਸਪੋਰਟ ਕਰਦਾ ਹੈ ਜਾਂ ਨਹੀਂ, ਤਾਂ ਤੁਹਾਨੂੰ ਕੁਝ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ। ਇਹਨਾਂ ਸਧਾਰਨ ਕਦਮਾਂ ਦੀ ਮਦਦ ਨਾਲ, ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਫ਼ੋਨ 5G ਨੂੰ ਸਪੋਰਟ ਕਰਦਾ ਹੈ ਜਾਂ ਨਹੀਂ।

ਫ਼ੋਨ ਵਿੱਚ 5G ਨੈੱਟਵਰਕ ਸਪੋਰਟ ਦੀ ਜਾਂਚ ਕਿਵੇਂ ਕਰੀਏ।
ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਫੋਨ ‘ਤੇ ਸੈਟਿੰਗ ਨੂੰ ਓਪਨ ਕਰੋ। ਹੁਣ Wi-Fi ਅਤੇ ਨੈੱਟਵਰਕ ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਸਿਮ ਅਤੇ ਨੈੱਟਵਰਕ ਦੇ ਵਿਕਲਪ ‘ਤੇ ਕਲਿੱਕ ਕਰੋ। ਅੰਤ ਵਿੱਚ, ਤੁਸੀਂ ‘Preferred network type’ ਵਿਕਲਪ ਦੇ ਅਧੀਨ ਸਾਰੀਆਂ ਤਕਨਾਲੋਜੀਆਂ ਦੀ ਸੂਚੀ ਵੇਖੋਗੇ। ਜੇਕਰ ਕੋਈ ਐਂਡਰੌਇਡ ਫ਼ੋਨ 5G ਨੂੰ ਸਪੋਰਟ ਕਰਦਾ ਹੈ, ਤਾਂ ਇਸਨੂੰ 2G/3G/4G/5G ਵਜੋਂ ਸੂਚੀਬੱਧ ਕੀਤਾ ਜਾਵੇਗਾ।

ਹਾਲ ਹੀ ‘ਚ 5ਜੀ ਸਪੈਕਟਰਮ ਦੀ ਨਿਲਾਮੀ ਹੋਈ ਸੀ
ਤੁਹਾਨੂੰ ਦੱਸ ਦੇਈਏ ਕਿ ਦੂਰਸੰਚਾਰ ਵਿਭਾਗ ਨੇ ਪਿਛਲੇ ਮਹੀਨੇ ਭਾਰਤ ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਪੂਰੀ ਕੀਤੀ ਸੀ, ਜਿਸ ਵਿੱਚ ਜੀਓ ਨੇ 24,740MHz 5G ਸਪੈਕਟਰਮ, ਏਅਰਟੈੱਲ ਨੇ 19867.8MHz ਸਪੈਕਟ੍ਰਮ ਅਤੇ Vi ਨੇ 3300MHz ਸਪੈਕਟਰਮ ਹਾਸਲ ਕੀਤਾ ਸੀ। ਇਸ ਦੇ ਲਈ Jio, Airtel, Vi ਅਤੇ Adani Data Networks ਨੇ 17,876 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਭੁਗਤਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ, ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਭਾਰਤ ਵਿੱਚ ਟੈਲੀਕਾਮ ਆਪਰੇਟਰਾਂ ਨੂੰ ਭਾਰਤ ਵਿੱਚ 5ਜੀ-ਅਧਾਰਤ ਸੇਵਾਵਾਂ ਸ਼ੁਰੂ ਕਰਨ ਲਈ ਤਿਆਰ ਹੋਣ ਲਈ ਕਿਹਾ ਹੈ।