ਆਈਪੀਐਲ 2022 ਦੀ ਮੈਗਾ ਨਿਲਾਮੀ ਵਿੱਚ, ਚੇਨਈ ਸੁਪਰ ਕਿੰਗਜ਼ ਭਵਿੱਖ ਦੀ ਜੇਤੂ ਟੀਮ ਨੂੰ ਤਿਆਰ ਕਰਨ ਦੇ ਇਰਾਦੇ ਨਾਲ ਉਤਰੀ ਹੈ। ਚੇਨਈ ਸੁਪਰ ਕਿੰਗਜ਼ ਨੇ ਚਾਰ ਖ਼ਿਤਾਬ ਜਿੱਤੇ ਹਨ। ਹੁਣ ਉਸ ਦੀ ਨਜ਼ਰ ਪੰਜਵੀਂ ਟਰਾਫੀ ਜਿੱਤ ਕੇ ਮੁੰਬਈ ਇੰਡੀਅਨਜ਼ ਦੇ ਰਿਕਾਰਡ ਦੀ ਬਰਾਬਰੀ ਕਰਨ ‘ਤੇ ਹੋਵੇਗੀ। ਚੇਨਈ ਨੇ ਆਪਣਾ ਪਹਿਲਾ ਖਿਤਾਬ ਸਾਲ 2010 ‘ਚ ਜਿੱਤਿਆ ਸੀ, ਜਿਸ ਤੋਂ ਬਾਅਦ ਸਾਲ 2011 ‘ਚ ਦੂਜੀ ਟਰਾਫੀ ‘ਤੇ ਕਬਜ਼ਾ ਕੀਤਾ ਸੀ। ਚੇਨਈ ਭਾਵੇਂ ਹੈਟ੍ਰਿਕ ਨਾਲ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ ਪਰ ਸਾਲ 2018 ‘ਚ ਇਕ ਵਾਰ ਫਿਰ ਆਪਣੀ ਸਰਦਾਰੀ ਸਾਬਤ ਕਰਦਿਆਂ ਖਿਤਾਬ ਜਿੱਤ ਲਿਆ। ਚੇਨਈ IPL-2021 ਦੀ ਜੇਤੂ ਹੈ। ਚੇਨਈ ਨੇ ਇਹ ਸਾਰੇ ਖਿਤਾਬ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਜਿੱਤੇ ਹਨ।
ਚੇਨਈ ਸੁਪਰ ਕਿੰਗਜ਼ ਨੇ ਨਿਲਾਮੀ ਤੋਂ ਪਹਿਲਾਂ ਆਪਣੇ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਨੂੰ 12 ਕਰੋੜ ਰੁਪਏ ‘ਚ ਟੀਮ ਨੇ ਬਰਕਰਾਰ ਰੱਖਿਆ ਹੈ, ਜਦਕਿ ਰਵਿੰਦਰ ਜਡੇਜਾ ਨੂੰ 16 ਕਰੋੜ, ਮੋਈਨ ਅਲੀ ਨੂੰ 8 ਕਰੋੜ ਅਤੇ ਰੁਤੂਰਾਜ ਗਾਇਕਵਾੜ ਨੂੰ 6 ਕਰੋੜ ਰੁਪਏ ਖਰਚ ਕੇ ਬਰਕਰਾਰ ਰੱਖਿਆ ਗਿਆ ਹੈ।
ਚੇਨਈ ਸੁਪਰ ਕਿੰਗਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ:
ਰਵਿੰਦਰ ਜਡੇਜਾ (16 ਕਰੋੜ)
ਐਮਐਸ ਧੋਨੀ (12 ਕਰੋੜ)
ਮੋਇਨ ਅਲੀ (8 ਕਰੋੜ)
ਰੁਤੂਰਾਜ ਗਾਇਕਵਾੜ (6 ਕਰੋੜ)