cloves health benefits : ਲੌਂਗ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਕੁਝ ਇਸ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ ‘ਚ ਕਰਦੇ ਹਨ ਤਾਂ ਕੁਝ ਇਸ ਨੂੰ ਮਾਊਥ ਫ੍ਰੇਸ਼ਨਰ ਦੇ ਰੂਪ ‘ਚ ਇਸਤੇਮਾਲ ਕਰਦੇ ਹਨ। ਇਸਦੇ ਨਾਲ ਹੀ ਆਯੁਰਵੇਦ ਵਿੱਚ ਲੌਂਗ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਕਈ ਔਸ਼ਧੀ ਤੱਤ ਪਾਏ ਜਾਂਦੇ ਹਨ, ਇਸ ਲਈ ਜੇਕਰ ਇਸ ਦੀ ਨਿਯਮਤ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਕਈ ਗੰਭੀਰ ਸਮੱਸਿਆਵਾਂ ਤੋਂ ਬਚ ਸਕਦੇ ਹੋ।
ਇਹ ਦੇਖਣ ‘ਚ ਭਾਵੇਂ ਛੋਟਾ ਹੋਵੇ ਪਰ ਇਸ ਦੇ ਗੁਣਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ। ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣਾਂ ਤੋਂ ਇਲਾਵਾ, ਇਸ ਵਿਚ ਵਿਟਾਮਿਨ ਈ, ਵਿਟਾਮਿਨ ਸੀ, ਫੋਲੇਟ, ਰਿਬੋਫਲੇਵਿਨ, ਵਿਟਾਮਿਨ ਏ, ਥਿਆਮੀਨ ਅਤੇ ਵਿਟਾਮਿਨ ਡੀ, ਓਮੇਗਾ 3 ਫੈਟੀ ਐਸਿਡ ਵਰਗੇ ਜ਼ਰੂਰੀ ਤੱਤ ਵੀ ਹੁੰਦੇ ਹਨ, ਜੋ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਕਿਹਾ ਜਾਂਦਾ ਹੈ ਕਿ ਰਾਤ ਨੂੰ ਸਿਰਫ 2 ਲੌਂਗ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੋ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ।
ਰਾਤ ਨੂੰ 2 ਲੌਂਗ ਖਾਣ ਨਾਲ ਤੁਹਾਨੂੰ ਮਿਲਣਗੇ ਇਹ ਹੈਰਾਨੀਜਨਕ ਫਾਇਦੇ-
ਪੇਟ ਨਾਲ ਜੁੜੀਆਂ ਸਮੱਸਿਆਵਾਂ : ਜੇਕਰ ਤੁਸੀਂ ਕਬਜ਼, ਐਸੀਡਿਟੀ ਅਤੇ ਗੈਸ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਲੌਂਗ ਦਾ ਸੇਵਨ ਤੁਹਾਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ। ਲੌਂਗ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵੀ ਠੀਕ ਤਰ੍ਹਾਂ ਕੰਮ ਕਰਦਾ ਹੈ।
ਸਾਹ ਦੀ ਬਦਬੂ: ਜੇਕਰ ਤੁਹਾਡੇ ਦੰਦਾਂ ਵਿੱਚ ਖੋੜ ਜਾਂ ਕੀੜੇ ਹਨ ਅਤੇ ਤੁਹਾਡੇ ਮੂੰਹ ਵਿੱਚ ਬਦਬੂ ਆਉਂਦੀ ਹੈ, ਤਾਂ ਲੌਂਗ ਤੁਹਾਡੇ ਲਈ ਵਧੀਆ ਕੰਮ ਕਰ ਸਕਦੀ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ 2 ਲੌਂਗ ਚਬਾਓ। ਇਸ ਨਾਲ ਨਾ ਸਿਰਫ ਤੁਹਾਨੂੰ ਕੈਵਿਟੀ ਤੋਂ ਛੁਟਕਾਰਾ ਮਿਲੇਗਾ ਸਗੋਂ ਦੰਦਾਂ ਦਾ ਦਰਦ ਵੀ ਦੂਰ ਹੋ ਜਾਵੇਗਾ।
ਸਿਰਦਰਦ : ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਹੁੰਦੀ ਹੈ, ਇਸ ਲਈ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ 2 ਲੌਂਗਾਂ ਨੂੰ ਚਬਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।