Site icon TV Punjab | Punjabi News Channel

ਚੀਨ ਨੇ ਕੀਤਾ ਇਕ ਹੋਰ ਕਮਾਲ: ਕਿਸੇ ਜਿੰਨ ਵਾਂਗ ਸਿਰਫ 28 ਘੰਟਿਆਂ ‘ਚ ਤਿਆਰ ਕੀਤੀ 10 ਮੰਜ਼ਿਲਾਂ ਇਮਾਰਤ

ਟੀਵੀ ਪੰਜਾਬ ਬਿਊਰੋ– ਚੀਨ ਤਕਨੀਕ ਦੀ ਵਰਤੋਂ ਜ਼ਰੀਏ ਨਵੇਂ-ਨਵੇਂ ਕਾਰਨਾਮੇ ਕਰਕੇ ਦੁਨੀਆ ਨੂੰ ਹੈਰਾਨ ਕਰਦਾ ਆ ਰਿਹਾ ਹੈ। ਅਜਿਹਾ ਹੀ ਇਕ ਕਾਰਨਾਮੇ ਦੀ ਚਰਚਾ ਕਾਰਨ ਚੀਨ ਸੁਰਖੀਆਂ ਵਿਚ ਹੈ।
ਇਸ ਕਾਰਨਾਮੇ ਚ ਚੀਨ ਦੀ ਇਕ ਕੰਪਨੀ ਨੇ 10 ਮੰਜ਼ਿਲਾ ਇਮਾਰਤ ਨੂੰ ਸਿਰਫ 28 ਘੰਟੇ 45 ਮਿੰਟ ਵਿਚ ਤਿਆਰ ਕਰ ਦਿੱਤਾ। ਚੀਨ ਦੇ ਚਾਂਗਸ਼ਾ ਵਿਚ ਬ੍ਰਾਡ ਗਰੁੱਪ ਵੱਲੋਂ ਇਸ 10 ਮੰਜ਼ਿਲਾ ਇਮਾਰਤ ਨੂੰ ਤਿਆਰ ਕੀਤਾ ਗਿਆ ਹੈ।
ਇੰਨੇ ਘੱਟ ਸਮੇਂ ਵਿਚ ਇਸ ਨਿਰਮਾਣ ਕੰਮ ਤੋਂ ਬਾਅਦ ਇੰਟਰਨੈੱਟ ‘ਤੇ ਹੰਗਾਮਾ ਮਚ ਗਿਆ । ਭਾਵੇਂਕਿ ਸੁਣਨ ਵਿਚ ਇਹ ਥੋੜ੍ਹਾ ਜਿਹਾ ਅਚੰਭਾ ਲੱਗਦਾ ਹੈ ਪਰ ਜਦੋਂ ਇਮਾਰਤ ਦੀ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਤਾਂ ਦੇਖਣ ਵਾਲੇ ਹੈਰਾਨ ਰਹਿ ਗਏ। 

ਅਸਲ ਵਿਚ ਇੰਨੇ ਘੱਟੇ ਸਮੇਂ ਵਿਚ ਇਸ ਰਿਹਾਇਸ਼ੀ ਇਮਰਤ ਨੂੰ ਖੜ੍ਹਾ ਕਰਨ ਵਿਚ ਪ੍ਰੀਫੈਬਰੀਕੇਟਿਡ ਮੈਨੂਫੈਕਚਰਿੰਗ ਸਿਸਟਮ ਦੀ ਵਰਤੋਂ ਕੀਤੀ ਗਈ। ਇਸ ਦੇ ਅੰਤਰਗਤ ਇਮਾਰਤ ਦਾ ਨਿਰਮਾਣ ਛੋਟੀਆਂ ਸਵੈ-ਸ਼ਾਮਲ ਮੌਡਿਊਲਰ ਈਕਾਈਆਂ ਨੂੰ ਇਕੱਠਾ ਕਰ ਕੇ ਕੀਤਾ ਗਿਆ, ਜੋ ਕਾਰਖਾਨੇ ਵਿਚ ਪਹਿਲਾਂ ਤੋਂ ਬਣਾਈਆਂ ਗਈਆਂ ਸਨ। ਪਹਿਲਾਂ ਤੋਂ ਤਿਆਰ ਈਕਾਈਆਂ ਦੇ ਕੰਟਨੇਰਾਂ ਨੂੰ ਨਿਰਮਾਣ ਸਥਲ ‘ਤੇ ਲਿਆਂਦਾ ਗਿਆ। ਇਹਨਾਂ ਕੰਟੇਨਰਾਂ ਨੂੰ ਇਕ-ਦੂਜੇ ਦੇ ਉੱਪਰ ਰੱਖ ਕੇ ਬੋਲਟ ਦੀ ਮਦਦ ਨਾਲ ਜੋੜਿਆ ਗਿਆ। ਇਸ ਤਰ੍ਹਾਂ ਪੂਰੀ ਇਮਾਰਤ ਬਣ ਕੇ ਤਿਆਰ ਹੋ ਗਈ। ਬਾਅਦ ਵਿਚ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ। 

ਸੀ.ਐੱਨ.ਐੱਨ. ਦੀ ਇਕ ਖਬਰ ਮੁਤਾਬਕ ਟੀਮ ਨੇ ਚੀਨ ਦੇ ਚਾਂਗਸ਼ਾ ਵਿਚ 28 ਘੰਟੇ 45 ਮਿੰਟ ਵਿਟ ਬ੍ਰਾਡ ਗਰੁੱਪ ਵਿਚ 10 ਮੰਜ਼ਿਲਾ ਅਪਾਰਟਮੈਂਟ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਇਮਾਰਤ ਨੂੰ ਤਿਆਰ ਕਰਨ ਦਾ ਬਣਾਇਆ ਗਿਆ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤਕਨੀਕ ਦੀ ਕਾਫੀ ਚਰਚਾ ਹੋ ਰਹੀ ਹੈ।ਇਸ ਇਮਾਰਤ ਦੇ ਨਿਰਮਾਣ ਦੀ ਸਮੇਂ ਸੀਮਾ ਨੂੰ ਲੈਕੇ ਤਿਆਰ ਕੀਤੇ ਗਏ 4 ਮਿੰਟ 52 ਸਕਿੰਟ ਦੇ ਵੀਡੀਓ ਵਿਚ ‘ਮਿਆਰੀ ਕੰਟੇਨਰ ਆਕਾਰ, ਦੁਨੀਆ ਭਰ ਵਿਚ ਘੱਟ ਲਾਗਤ ਵਾਲਾ ਟਰਾਂਸਪੋਰਟ, ਵੱਧ ਆਸਾਨ ਆਨਸਾਈਟ ਇੰਸਟਾਲੇਸ਼ਨ’ ਲਿਖਿਆ ਹੈ। ਇਸ ਵੀਡੀਓ ਦੇ ਇਕ ਸਮੂਹ ਦਾ ਕਹਿਣਾ ਹੈ ਕਿ ਇਸ ਇਮਾਰਤ ਦਾ ਇੰਸਟਾਲੇਸ਼ਨ ਬਹੁਤ ਹੀ ਆਸਾਨ ਸੀ। ਸਿਰਫ ਬੋਲਟ ਨੂੰ ਕੱਸ ਲਵੋ ਅਤੇ ਪਾਣੀ ਅਤੇ ਬਿਜਲੀ ਦਾ ਕੁਨੈਕਸਨ ਦੇ ਦਿਓ ਇਮਾਰਤ ਤਿਆਰ ਹੋ ਜਾਵੇਗੀ।

Exit mobile version