ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆਇਆ

ਕਾਬੁਲ : ਪਾਕਿਸਤਾਨ ਵੱਲੋਂ ਤਾਲਿਬਾਨ ਦੀ ਮਦਦ ਕਰਨ ਦੀ ਗੱਲ ਕੋਈ ਨਵੀਂ ਨਹੀਂ ਹੈ। ਪਰ ਹੁਣ ਪਾਕਿਸਤਾਨ ਦਾ ਮਿੱਤਰ ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਹੈ। ਚੀਨ ਦੀ ਨਜ਼ਰ ਤਾਲਿਬਾਨ ਦੇ ਟ੍ਰਿਲੀਅਨ ਡਾਲਰ ਦੇ ਕਾਰੋਬਾਰ ‘ਤੇ ਹੈ।

ਇਸ ਲਈ ਚੀਨ ਅਫਗਾਨਿਸਤਾਨ ਵਿਚ ਇਕ ਟ੍ਰਿਲੀਅਨ ਡਾਲਰ ਦੇ ਕਾਰੋਬਾਰ ਦੀ ਨਜ਼ਰ ਨਾਲ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਹੋ ਗਿਆ ਹੈ। ਸੂਤਰਾਂ ਅਨੁਸਾਰ ਚੀਨ ਅਫਗਾਨ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ।

ਟੀਵੀ ਪੰਜਾਬ ਬਿਊਰੋ