ਕਾਬੁਲ : ਅਫਗਾਨਿਸਤਾਨ ਦੇ ਪੰਜਸ਼ੀਰ ਵਿਚ ਤਾਲਿਬਾਨ ਅਤੇ ਪ੍ਰਤੀਰੋਧੀ ਬਲਾਂ ਵਿਚਕਾਰ ਲੜਾਈ ਜਾਰੀ ਹੈ। ਇਸ ਦੌਰਾਨ ਇਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਖੂਨੀ ਸੰਘਰਸ਼ ਵਿਚ ਕਈ ਤਾਲਿਬਾਨੀ ਮਾਰੇ ਗਏ ਹਨ। ਪੰਜਸ਼ੀਰ ਦਾ ਦਾਅਵਾ ਹੈ ਕਿ ਇਸ ਖੂਨੀ ਸੰਘਰਸ਼ ਵਿਚ ਉੱਤਰ-ਪੂਰਬੀ ਪ੍ਰਾਂਤ ਵਿਚ ਤਕਰੀਬਨ 600 ਤਾਲਿਬਾਨ ਮਾਰੇ ਗਏ ਹਨ ਅਤੇ 1000 ਤੋਂ ਵੱਧ ਤਾਲਿਬਾਨ ਲੜਾਕਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ।
ਵਿਰੋਧ ਬਲ ਦੇ ਬੁਲਾਰੇ ਫਹੀਮ ਦਸਤੀ ਨੇ ਟਵੀਟ ਕੀਤਾ ਕਿ 600 ਤਾਲਿਬਾਨ ਮਾਰੇ ਗਏ ਹਨ ਅਤੇ ਇਕ ਹਜ਼ਾਰ ਤੋਂ ਵੱਧ ਤਾਲਿਬਾਨ ਲੜਾਕਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਤਾਲਿਬਾਨ ਨੇ ਦਾਅਵਾ ਕੀਤਾ ਕਿ ਪੰਜਸ਼ੀਰ ਦੇ ਚਾਰ ਜ਼ਿਲ੍ਹਿਆਂ ਉੱਤੇ ਕਬਜ਼ਾ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ, ਤਾਲਿਬਾਨ ਨੇ ਜਿੱਤ ਦੇ ਜਸ਼ਨ ਵਿਚ ਕਈ ਹਵਾਈ ਗੋਲੀਆਂ ਵੀ ਚਲਾਈਆਂ ਪਰ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਦੱਸਦੇ ਹੋਏ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁਲਾਹ ਸਾਲੇਹ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਤਾਲਿਬਾਨ ਦਾ ਦਾਅਵਾ ਝੂਠਾ ਹੈ।
ਟੀਵੀ ਪੰਜਾਬ ਬਿਊਰੋ