ਭ੍ਰਿਸ਼ਟਾਚਾਰੀਆਂ ਨੂੰ ਸੀ.ਐੱਮ ਭਗਵੰਤ ਨੇ ਪਾਈਆਂ ਭਾਜੜਾਂ,ਪੰਜਾਬੀਆਂ ਨੇ ਕੱਢ ਲਏ ਮੋਬਾਈਲ

ਚੰਡੀਗੜ੍ਹ- ਬਾਲੀਵੱਡ ਫਿਲਮ ਨਾਈਕ ਵਾਂਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨ ਮੌਕੇ ‘ਤੇ ਚੌਕਾ ਮਾਰ ਦਿੱਤਾ ਹੈ.ਸੀ.ਐੱਮ ਮਾਨ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਆਪਣਾ ਨਿੱਜੀ ਵਾਟਸਐੱਪ ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਹੈ.ਇਸ ਨੰਬਰ ‘ਤੇ ਤੁਸੀਂ ਕਿਸੇ ਵੀ ਭ੍ਰਿਸ਼ਟਾਚਾਰੀ ਦੀ ਵੀਡੀਓ ਜਾਂ ਕੋਈ ਮਹੋਰ ਸਬੂਤ ਪਾ ਸਕਦੇ ਹੋ.ਜਾਂਚ ਹੋਣ ‘ਤੇ ਸਬੰਧਿਤ ਅਫਸਰ ਜਾਂ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ.ਇਸ ਨੰਬਰ ਨੂੰ ਐਂਟੀ ਕੁਰੱਪਸ਼ਨ ਹੈਲਪਲਾਈਨ ਦਾ ਨਾਂ ਦਿੱਤਾ ਗਿਆ ਹੈ.
ਭਗਵੰਤ ਦੇ ਫੈਸਲੇ ਦਾ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਹੈ.ਕੇਜਰੀਵਾਲ ਦੇ ਮੁਤਾਬਿਕ ਇਸੇ ਫਾਰਮੁਲੇ ਨਾਲ ਹੀ ਦਿੱਲੀ ਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਗਿਆ ਹੈ.ਭਗਵੰਤ ਦੇ ਮੁਤਾਬਿਕ ਹੁਣ ਪੰਜਾਬ ਚ ਉਹ ਪੰਜ ਪੈਸਾ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਣਗੇ.ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਨਾ ਕਰਨ ਦੀ ਥਾਂ ਉਸਦੀ ਵੀਡੀਓ ਬਣਾ ਲਈ ਜਾਵੇ.ਸਬੂਤ ਆਉਣ ‘ਤੇ ਉਹ ਭਿਸ਼੍ਰਟਾਚਾਰੀ ਖਿਲਾਫ ਕਾਰਵਾਈ ਕਰਣਗੇ.
ਇਸਦੇ ਨਾਲ ਹੀ ਸੀ.ਐੱਮ ਨੇ ਸਰਕਾਰੀ ਮੁਲਾਜ਼ਮਾਂ ਦਾ ਪੱਖ ਵੀ ਪੂਰਿਆ ਹੈ.ਭਗਵੰਤ ਮਾਨ ਮੁਤਾਬਿਕ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ‘ਤੇ ਮਾਨ ਹੈ.ਉਨ੍ਹਾਂ ਕਿਹਾ ਕਿ ਸੂਬੇ ਦੇ 99% ਮੁਾਲਜ਼ਮ ਇਮਾਨਦਾਰ ਹਨ,ਸਿਰਫ ਇੱਕ ਪ੍ਰਤੀਸ਼ਤ ਲੋਕ ਪੰਜਾਬ ਨੂੰ ਖਰਾਬ ਕਰ ਰਹੇ ਹਨ.