ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸ.ਜੀ.ਪੀ.ਸੀ ਨੂੰ ਇੱਕ ਖਾਸ ਪੇਸ਼ਕਸ਼ ਕੀਤੀ ਹੈ ।ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋ ਗੁਰਬਾਣੀ ਦੇ ਪ੍ਰਸਾਰ ਲਈ ਸੀ.ਐੱਮ ਮਾਨ ਨੇ ਕਮੇਟੀ ਨੂੰ ਪੰਜਾਬ ਸਰਕਾਰ ਵਲੋਂ ਹਰੇਕ ਸੂਵਿਧਾ ਦੇਣ ਦੀ ਪੇਸ਼ਕਸ਼ ਕੀਤੀ ਹੈ ।ਮਾਨ ਮੁਤਾਬਿਕ ਹਾਈਟੈਕ ਕੈਮਰਿਆਂ ਤੋਂ ਲੈ ਕੇ ਹਰੇਕ ਤਕਨੀਕੀ ਚੀਜ਼ ਸਰਕਾਰ ਵਲੋਂ ਸ਼੍ਰੌਮਣੀ ਕਮੇਟੀ ਨੂੰ ਦਿੱਤੀ ਜਾਵੇਗੀ ਤਾਂਜੋ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਚ ਕੋਈ ਘਾਟ ਨਾ ਆ ਸਕੇ ।
ਸੀ.ਐੱਮ ਮਾਨ ਨੇ ਕਿਹਾ ਕਿ ਸਰਬ ਸਾਂਝੀ ਗੁਰਬਾਣੀ ਦਾ ਪ੍ਰਸਾਰਨ ਟੀ.ਵੀ ,ਰੇਡਿਓ ਦੇ ਨਾਲ ਮੋਬਾਇਲ ਐਪ ਰਾਹੀਂ ਸੰਗਤਾਂ ਤੱਕ ਪਹੁੰਚਾਈਆ ਜਾਵੇਗਾ ।ਜੋ ਵੀ ਚੈਨਲ ਚਾਹੇ ਇਸ ਦੀ ਫੂਟੇਜ ਆਸਾਨੀ ਨਾਲ ਹਾਸਲ ਕਰ ਸਕੇਗਾ ।ਮਤਲਬ ਸਾਫ ਹੈ ਕਿ ਇਸ ਦੇ ਨਾਲ ਕਿਸੇ ਨਿੱਜੀ ਚੈਨਲ ਦਾ ਏਕਾਧਿਕਾਰ ਖਤਮ ਹੋ ਜਾਵੇਗਾ ।ਮਾਨ ਨੇ ਇਸ ‘ਤੇ ਸ਼੍ਰੋਮਣੀ ਕਮੇਟੀ ਤੋਂ ਜਵਾਬ ਮੰਗਿਆ ਹੈ ।
ਜ਼ਿਕਰਯੋਗ ਹੈ ਕਿ ਪੀਟੀ.ਸੀ ਚੈਨਲ ਲੰਮੇ ਸਮੇਂ ਤੋਂ ਗੁਰਬਾਣੀ ਦਾ ਪ੍ਰਸਾਰਨ ਕਰ ਰਿਹਾ ਹੈ ।ਚੈਨਲ ਦਾ ਕਹਿਣਾ ਹੈ ਕਿ ਉਹ ਹਰ ਸਾਲ ਸ਼੍ਰੋਮਣੀ ਕਮੇਟੀ ਨੂੰ ਇੱਕ ਕਰੋੜ 80 ਲੱਖ ਦੀ ਸਹਾਇਤਾ ਰਕਮ ਦੇ ਕੇ ਇਹ ਸੇਵਾ ਕਰਦਾ ਰਿਹਾ ਹੈ ।ਇਸਦੇ ਨਾਲ ਹੀ ਉਹ ਕਮੇਟੀ ਦੇ ਸਾਰੇ ਸਮਾਗਮਾਂ ਦੀ ਵੀ ਮੁਫਤ ਕਵਰੇਜ਼ ਕਰਦਾ ਹੈ ।ਚੈਨਲ ਮੁਤਾਬਿਕ ਉਨ੍ਹਾਂ ਕਦੇ ਵੀ ਗੁਰਬਾਣੀ ਦੇ ਪ੍ਰਸਾਰਣ ਲਈ ਇਸ਼ਤਿਹਾਰ ਨਹੀਂ ਲਏ ।