ਚੰਡੀਗੜ੍ਹ- ਸੀ.ਐੱਮ ਭਗਵੰਤ ਮਾਨ ਨੇ ਚੋਣਾ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਬਤੌਰ ਮੁੱਖ ਮੰਤਰੀ ਪਹਿਲੀ ਕੈਬਨਿਟ ਦੇ ਫੈਸਲੇ ਨੂੰ ਪਰਵਾਨਗੀ ਦਿੰਦਿਆਂ ਹੋਇਆਂ ਨੌਕਰੀਆਂ ਦਾ ਪਿਟਾਰਾ ਖੋਲ ਦਿੱਤਾ ਹੈ।ਸੀ.ਐੱਮ ਨੇ 25 ਹਜ਼ਾਰ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ।ਪੰਜਾਬ ਪੁਲਿਸ ਚ ਦਸ ਹਜ਼ਾਰ ਅਤੇ ਬਾਕੀ ਵਿਭਾਗਾਂ ਚ 15 ਹਜ਼ਾਰ ਨਵੀਆਂ ਅਸਾਮੀਆਂ ਦਿੱਤੀਆਂ ਜਾਣਗੀਆਂ।ਸੀ.ਐੱਮ ਮੁਤਾਬਿਕ ਇਕ ਮਹੀਨੇ ਦੇ ਅੰਦਰ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।ਨੌਕਰੀਆਂ ਡਿਗਰੀ ਦੇ ਮੁਤਾਬਿਕ ਮਿਲਣਗੀਆਂ।
ਇਸ ਤੋਂ ਪਹਿਲਾਂ ਨਵੇਂ ਮੰਤਰੀਆਂ ਨਾਲ ਮੁੱਖ ਮੰਤਰੀ ਵਲੋਂ ਕਰੀਬ ਪੌਣਾ ਘੰਟਾ ਤਕ ਕੈਬਨਿਟ ਬੈਠਕ ਕੀਤੀ ਗਈ।ਨਵੇਂ ਮੰਤਰੀਆਂ ਨੂੰ ਵਿਭਾਗ ਦਿੱਤੇ ਜਾਣ ਬਾਰੇ ਅਜੇ ਵੀ ਕੋਈ ਇਤਲਾਹ ਨਹੀਂ ਮਿਲੀ ਹੈ।
ਭਗਵੰਤ ਨੇ ਖੋਲਿਆ ਨੌਕਰੀਆਂ ਦਾ ਪਿਟਾਰਾ,ਚਲਾ ਦਿੱਤਾ ਹਰਾ ਪੈਨ
