ਚੰਡੀਗੜ੍ਹ- ਸ਼ਾਇਦ ਪੰਜਾਬ ਦੇ ਇਤਿਹਾਸ ਚ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਹੋਵੇ । ਸੂਬੇ ਦਾ ਇੱਕ ਮੁੱਖ ਮੰਤਰੀ ਵਿਧਾਨ ਸਭਾ ਚ ਬੋਲਦੇ ਹੋਏ ਵਿਰੋਧੀ ਪੱਖ ਦੇ ਨੇਤਾਵਾਂ ਦੀ ਤਰੀਫ ਕਰੇ । ਵਿਧਾਨ ਸਭਾ ਚ ਨੇਤਾ ਵਿਰੋਧੀ ਧਿਰ ਦੀ ਗੱਲ ਕੀਤੀ ਹੀ ਸਗੋਂ ਲੋਕ ਸਭਾ ਚ ਵਿਰੋਧੀ ਪਾਰਟੀ ਦੇ ਮੁੱਖ ਨੇਤਾ ਦਾ ਜ਼ਿਕਰ ਕਰ ਧੰਨਵਾਦ ਕੀਤਾ ਹੋਵੇ ।ਜੀਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ । ਆਮ ਆਦਮੀ ਪਾਰਟੀ ਦੇ ਇਸ ਨੇਤਾ ਚ ਅਸਲ ਚ ਸੂਬੇ ਚ ਬਦਲਾਅ ਲਿਆਉਣ ਦੀ ਗੱਲ ਕੀਤੀ ਹੈ । ਦਰਅਸਲ ਮਾਨ ਸਰਕਾਰ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਵਿਸ਼ੇਸ਼ ਸਿਆਸੀ ਸਿਖਲਾਈ ਦੇਣ ਦੀ ਗੱਲ ਕੀਤੀ ਗਈ ਸੀ । ਅੱਜ ਤੋਂ ਦੋ ਦਿਨਾਂ ਸਿਖਲਾਈ ਕੈਂਪ ਸ਼ੁਰੂ ਹੋ ਗਿਆ । ਕੈਂਪ ਦੀ ਰਸਮੀ ਸ਼ੁਰੂਆਤ ਵਿਧਾਨ ਸਭਾ ਤੋਂ ਕੀਤੀ ਗਈ । ਇਸ ਦੌਰਾਨ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਬਗੈਰ ਕਿਸੇ ਸਿਆਸੀ ਰੰਜਿਸ਼ ਤੋਂ ਆਪਣੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੀ ਸ਼ਲਾਘਾ ਕੀਤੀ ।ਬਲਕਿ ਆਪਣੇ ਵਿਧਾਇਕਾਂ ਮੰਤਰੀਆਂ ਨੂੰ ਸਰਦਾਰ ਬਾਜਵਾ ਤੋਂ ਸਲਾਹ ਲੈਣ ਲਈ ਵੀ ਪ੍ਰੇਰਿਤ ਕੀਤਾ ।
ਮੁੱਖ ਮੰਤਰੀ ਨੇ ਨੇਤਾ ਵਿਰੋਧੀ ਧਿਰ ਦੇ ਤਜ਼ੁਰਬੇ ਦਾ ਜ਼ਿਕਰ ਕੀਤਾ । ਮਾਨ ਨੇ ਕਿਹਾ ਕਿ ਬਾਜਵਾ ਨੂੰ ਵਿਧਾਨ ਸਭਾ, ਰਾਜ ਸਭਾ ਦੇ ਨਾਲ ਲੋਕ ਸਭਾ ਦਾ ਵੀ ਤਜ਼ੁਰਬਾ ਹੈ । ਵਿਧਾਇਕਾਂ ਨੂੰ ਚਾਹੀਦਾ ਹੈ ਕਿ ਲੋੜ ਪੈਣ ‘ਤੇ ਅਜਿਹੇ ਇਨਸਾਨ ਤੋਂ ਗੁਰ ਲਏ ਜਾਣ ।ਆਪਣੇ ਸੰਬੋਧਨ ਦੌਰਾਨ ਮੁੱਖ ਮੰਰਤi ਮਾਨ ਨੇ ਆਪਣੇ ਲੋਕ ਸਭਾ ਦੇ ਸਮੇਂ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਕਿਸੇ ਵੀ ਨੇਤਾ ਲਈ ਬੋਲਣ ਦਾ ਸਮਾਂ ਕਿੰਨਾ ਜ਼ਰੂਰੀ ਹੈ । ਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਛੋਟੀ ਪਾਰਟੀ ਦਾ ਨੇਤਾ ਕੁਹ ਕੇ ਬੋਲਣ ਨਹੀਂ ਦਿੱਤਾ ਜਾਂਦਾ ਸੀ । ਉਨ੍ਹਾਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦਾ ਜ਼ਿਕਰ ਕਰ ਪੰਜਾਬ ਦੇ ਸਿਆਸਤਦਾਨਾ ਨੂੰ ਹੈਰਾਨ ਕੀਤਾ । ਉਨ੍ਹਾਂ ਦੱਸਿਆ ਕਿ ਕੋਲੇ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਦੇ ਕਹਿਣ ‘ਤੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਵਲੋਂ ਇਸਨੂੰ ਲੋਕ ਸਭਾ ਚ ਚੁੱਕਿਆ ਗਿਆ ।ਮੁੱਖ ਮੰਤਰੀ ਪੰਜਾਬ ਨੇ ਇਸ ਬਾਬਤ ਕਾਂਗਰਸੀ ਸਾਂਸਦ ਦਾ ਧੰਨਵਾਦ ਵੀ ਕੀਤਾ । ਮਾਨ ਦੀ ਇਹ ਗੱਲ ਸੁਣ ਕੇ ਸਦਨ ਨੇ ਬੈਂਚਾਂ ‘ਤੇ ਹੱਥ ਮਾਰ ਇਸਦਾ ਸਵਾਗਤ ਕੀਤਾ ।