ਚੰਡੀਗੜ੍ਹ- ਵਿਧਾਨ ਸਭਾ ਇਜਲਾਸ ਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਜਦੋਂ ਇਕ ਸੀ.ਐੱਮ ਖੁਦ ਤੈਸ਼ ਚ ਆ ਕੇ ਵਿਰੋਧੀਆਂ ਨਾਲ ਭਿੜ ਗਿਆ ਹੋਵੇ ।ਪੰਜਾਬ ਦੀ 16 ਵੀਂ ਵਿਧਾਨ ਸਭਾ ਇਸ ਨਜ਼ਾਰੇ ਦਾ ਗਵਾਅ ਬਣੀ ਹੈ ।ਘੱਟ ਫਿਰ ਦੂਜੇ ਪਾਸਿਆਂ ਵੀ ਨਹੀਂ ਹੋਈ ।ਕਾਂਗਰਸ ਦੇ ਨੇਤਾ ਨੇ ਵੀ ਬੜੇ ਪਿਆਰ ਨਾਲ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਇਆਂ ।
ਮਾਮਲਾ ਉਦੋਂ ਭਖਿਆ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਸਦਨ ਚ ਬੋਲ ਰਹੇ ਸਨ । ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਸਰਕਾਰ ਦੀ ਕਾਰਜ਼ਸ਼ੈਲੀ ਦਾ ਵਿਰੋਧ ਕਰ ਰਹੇ ਸਨ ।ਇਨੇ ਨੂੰ ਹਰਪਾਲ ਚੀਮਾ ਨੇ ਇਸ ਨੂੰ ਕਾਂਗਰਸ ਦੀ ਬਦਮਾਸ਼ੀ ਕਰਾਰ ਦੇ ਦਿੱਤਾ ।ਸੀ.ਐੱਮ ਭਗਵੰਤ ਮਾਨ ਵੀ ਕਾਂਗਰਸ ਦਾ ਵਿਰੋਧ ਦੇਖ ਕੇ ਤੈਸ਼ ਚ ਆ ਗਏ ।ਮਾਨ ਨੇ ਪ੍ਰਤਾਪ ਬਾਜਵਾ ਨੂੰ ਚੰਡੀਗੜ੍ਹ ਮੁੱਦੇ ਦੇ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵ ਦਾ ਵਿਰੋਧ ਨਾ ਕਰਨ ਲਈ ਕਿਹਾ ।ਅਜੇ ਬਾਜਵਾ ਆਪਣਾ ਪੱਖ ਹੀ ਰਹੇ ਸਨ ਕਿ ਮਾਨ ਨੇ ਕਾਂਗਰਸੀਆਂ ਨੂੰ ਚੁੱਪ ਰਹਿਣ ਲਈ ਕਿਹਾ ।ਜਦੋਂ ਵਿਰੋਧੀ ਪੱਖ ਭੜਕ ਗਿਆ ਤਾਂ ਸੀ.ਐੱਮ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚ ਬਥੇਰਿਆਂ ਨੂੰ ਚੁੱਪ ਕਰਵਾਇਆ ਹੈ ,ਤੁਹਾਨੂੰ ਵੀ ਕਰਵਾ ਦਉਂ ।
ਸੀ.ਐੱਮ ਦਾ ਬਿਆਨ ਸੁਣ ਕੇ ਕਾਂਗਰਸ ਖੇਮਾ ਭੜਕ ਗਿਆ ।ਸਪੀਕਰ ਕੁਲਤਾਰ ਸੰਧਵਾਂ ਦੇ ਕਹਿਣ ‘ਤੇ ਮਾਮਲਾ ਸ਼ਾਂਤ ਹੋਇਆ ।
ਇਸ ਤੋਂ ਬਾਅਦ ਵਾਰੀ ਆਈ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਦੀ।ਸੀ.ਐੱਮ ਮਾਨ ਦੇ ਤਿੱਖੇ ਬਿਆਨਾ ਦਾ ਬਾਜਵਾ ਨੇ ਬੜੀ ਹੀ ਹਲੀਮੀ ਨਾਲ ਤਿੱਖਾ ਜਵਾਬ ਦਿੱਤਾ ।ਦੋਹਾਂ ਧਿਰਾਂ ਵਲੋਂ ਭੜਾਸ ਕੱਢਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ।ਪ੍ਰਤਾਪ ਬਾਜਵਾ ਨੇ ਕਿਹਾ ਕਿ ਸਦਨ ਚ ਉਨ੍ਹਾਂ ਖਿਲਾਫ ਬੋਲੇ ਗਏ ਮੰਦੇ ਸ਼ਬਦਾਂ ਨੂੰ ਭੁਲਾ ਦਿੰਦੇ ਹਨ । ਸਰਕਾਰ ਤਰੀਕੇ ਨਾਲ ਆਪਣਾ ਕੰਮ ਕਰੇ ,ਵਿਰੋਧੀ ਪੱਖ ਪੂਰਾ ਸਾਥ ਦੇਵੇਗਾ ।