ਚੰਡੀਗੜ੍ਹ- ਬਿਜਲੀ ਬਿੱਲਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗ ਨੂੰ ਸਖਤ ਹੁਕਮ ਜਾਰੀ ਕੀਤੇ ਹਨ । ਮਾਨ ਨੇ ਕਿਹਾ ਕਿ ਜੇਕਰ ਕਿਸੇ ਘਰ ਦਾ ਬਿੱਲ ਗਲਤ ਆਉਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਸਬੰਧਿਤ ਇਲਾਕੇ ਦੇ ਅਫਸਰ ਦੀ ਹੋਵੇਗੀ । ਗਲਤੀ ਪਾਏ ਜਾਣ ‘ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ । ਅਜਿਹਾ ਹੁਕਮ ਇਸ ਲਈ ਹੈ ਕਿਉਂਕਿ 300 ਯੂਨਿਟ ਬਿਜਲੀ ਨੂੰ ਲੈ ਕੇ ਲੋਕਾਂ ਦੇ ਮਕਨਾ ਚ ਖਦਸ਼ਾ ਹੈ ਕਿ ਪਾਵਰਕਾਮ ਗਲਤੀ ਕਰ ਸਕਦਾ ਹੈ । ਇਨ੍ਹਾਂ ਹੀ ਨਹੀਂ ਪਾਵਰਕਾਮ ਵਲੋਂ ਲੋਕਾਂ ਨੂੰ ਭੇਜੇ ਗਏ ਕਈ ਬਿੱਲ ਮੀਡੀਆ ਦੀ ਸੁਰਖੀਆਂ ਵੀ ਬਣ ਚੁੱਕੇ ਹਨ ।
ਹੁਕਮਾਂ ਚ ਕਿਹਾ ਗਿਆ ਹੈ ਕਿ ਹਰ ਘਰ ਦਾ ਬਿੱਲ ਠੀਕ ਭੇਜਿਆ ਜਾਣਾ ਚਾਹੀਦਾ ਹੈ । ਹਰੇਕ ਘਰ ਦੀ ਢੰਗ ਨਾਲ ਮੋਨੀਟਰਿੰਗ ਹੋਵੇ ਅਤੇ ਬਿੱਲ ਨੇ ਸਮੇਂ ‘ਤੇ ਭੇਜਿਆ ਜਾਵੇ ।ਸੀ.ਐੱਮ ਦਫਤਰ ਵਲੋਂ ਪੱਤਰ ਜਾਰੀ ਹੋਣ ਤੋਂ ਬਾਅਦ ਡਾਇਰੈਕਟਰ ਡਿਸਟ੍ਰੀਬਯੂਸ਼ਨ ਨੇ ਸਾਰੇ ਚੀਫ ਇੰਜੀਨਿਅਰਾਂ ਨੂੰ ਇਸ ਬਾਬਤ ਪੱਤਰ ਜਾਰੀ ਕਰ ਦਿੱਤਾ ਹੈ ।
ਬਿਜਲੀ ਦੇ ਗਲਤ ਬਿੱਲ ਆਉਣਾ ਕੋਈ ਨਵੀਂ ਗੱਲ ਨਹੀਂ ਹੈ । ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਆਪਣੇ ਸਮੇਂ ਚ ਇਸ ਮੁੱਦੇ ਨੂੰ ਚੁੱਕ ਕੇ ਕੰਮ ਕਰ ਚੁੱਕੇ ਹਨ ।ਉਨ੍ਹਾਂ ਕਿਹਾ ਸੀ ਕਿ ਕਈ ਘਰਾਂ ਦਾ ਬਿੱਲ ਹਜ਼ਾਰਾਂ ਦਾ ਭੇਜਿਆ ਗਿਆ ਹੈ ਜਦਕਿ ਉੱਥੇ ਇੱਕ ਏ.ਸੀ ਤਕ ਨਹੀਂ ਚਲਦਾ ।ਸੋ ਹੁਣ ਸੀ.ਐੱਮ ਭਗਵੰਤ ਮਾਨ ਨੇ ਵੀ ਲੋਕਾਂ ਦੀ ਨਬਜ਼ ਪਛਾਣਦਿਆਂ ਹੋਇਆਂ ਵਿਭਾਗ ਨੂੰ ਪਹਿਲਾਂ ਹੀ ਸਖਤੀ ਵਿਖਾ ਦਿੱਤੀ ਹੈ ।