● On air now · ਟੀਵੀ ਪੰਜਾਬ

Punjabi News · Since 2013

Breaking

ਬਰੈਂਪਟਨ ਵਿਖੇ ਤਿੰਨ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਔਰਤ ਦੀ ਮੌਤ

Brampton- ਐਤਵਾਰ ਸਵੇਰੇ ਬਰੈਂਪਟਨ ’ਚ ਤਿੰਨ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਇੱਕ 64 ਸਾਲਾ ਔਰਤ ਦੀ ਮੌਤ ਹੋ ਗਈ। ਐਮਰਜੈਂਸੀ ਅਮਲੇ ਨੂੰ ਲਗਭਗ ਸਵੇਰੇ 9:30 ਵਜੇ ਕੁਈਨ ਸਟਰੀਟ ਈਸਟ ਅਤੇ ਸੈਂਟਰਲ ਪਾਰਕ ਡਰਾਈਵ ਦੇ ਖੇਤਰ ’ਚ ਬੁਲਾਇਆ ਗਿਆ ਸੀ।…


Brampton- ਐਤਵਾਰ ਸਵੇਰੇ ਬਰੈਂਪਟਨ ’ਚ ਤਿੰਨ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਇੱਕ 64 ਸਾਲਾ ਔਰਤ ਦੀ ਮੌਤ ਹੋ ਗਈ। ਐਮਰਜੈਂਸੀ ਅਮਲੇ ਨੂੰ ਲਗਭਗ ਸਵੇਰੇ 9:30 ਵਜੇ ਕੁਈਨ ਸਟਰੀਟ ਈਸਟ ਅਤੇ ਸੈਂਟਰਲ ਪਾਰਕ ਡਰਾਈਵ ਦੇ ਖੇਤਰ ’ਚ ਬੁਲਾਇਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੋ ਔਰਤਾਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਲਿਜਾਇਆ ਗਿਆ, ਜਿਨ੍ਹਾਂ ’ਚੋਂ ਇੱਕ ਦੀ ਹਾਲਤ ਕਾਫ਼ੀ ਗੰਭੀਰ ਸੀ। ਇਸ ਮਗਰੋਂ ਇੱਕ ਅਪਡੇਟ ’ਚ ਪੁਲਿਸ ਨੇ ਦੱਸਿਆ ਕਿ ਦੋਹਾਂ ’ਚ ਇੱਕ ਔਰਤ ਨੂੰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੀਲ ਪੁਲਿਸ ਦੇ ਕਾਂਸਟੇਬਲ ਮਨਦੀਪ ਖੱਟੜਾ ਨੇ ਦੱਸਿਆ ਕਿ ਹਾਦਸੇ ਬਾਰੇ ਜਾਣਕਾਰੀ ਮਿਲਣ ਮਗਰੋਂ ਪੁਲਿਸ ਅਫ਼ਸਰ ਪਲਾਂ ’ਚ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਮੌਕੇ ’ਤੇ ਇੱਕ ਔਰਤ ਸੱਟਾਂ ਦੇ ਕਾਰਨ ਗੰਭੀਰ ਹਾਲਤ ’ਚ ਮਿਲੀ, ਜਿਸ ਮਗਰੋਂ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ। ਖੱਟੜਾ ਨੇ ਇੱਥੇ ਪੀੜਤ ਔਰਤ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਟੱਕਰ ’ਚ ਸ਼ਾਮਿਲ ਦੂਜੀ ਮਹਿਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਤੀਜੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ।
ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੀਲ ਪੁਲਿਸ ਦੇ ਮੇਜਰ ਕੋਲੀਸ਼ਨ ਬਿਊਰੋ ਵਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੀਲ ਪੁਲਿਸ ਵਲੋਂ ਹਾਦਸੇ ਨੂੰ ਲੈ ਕੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।


Filed under