ਵਪਾਰਕ ਸਿਲੰਡਰ ਦੂਜੀ ਵਾਰ ਹੋਇਆ ਸਸਤਾ, ਘਰੇਲੂ ਦੀਆਂ ਕੀਮਤਾਂ ਅਜੇ ਵੀ ਉੱਚੀਆਂ

ਟੀਵੀ ਪੰਜਾਬ ਬਿਊਰੋ- ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਇਸ ਮਹੀਨੇ ਇਕ ਵਾਰ ਫਿਰ 19 ਕਿਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਹੀ ਕਟੌਤੀ ਹੈ ਜਦਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਵਪਾਰਕ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 122 ਰੁਪਏ ਘਟਾਈ ਗਈ ਹੈ।
ਗੌਰਤਲਬ ਹੈ ਕਿ 19 ਕਿੱਲੋ ਵਾਲੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਇਸ ਤੋਂ ਪਹਿਲਾਂ ਇੱਕ ਮਈ ਨੂੰ ਵੀ ਘਟਾਈਆਂ ਗਈਆਂ ਸਨ। ਉਸ ਮੌਕੇ ਕੀਮਤ ਵਿਚ 45.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਦਿੱਲੀ ਵਿਚ ਇਸ ਮੌਕੇ 19 ਕਿਲੋ ਸਿਲੰਡਰ ਦੀ ਕੀਮਤ ਘਟ 1473.5 ਰੁਪਏ ਗਈ ਹੈ। ਇਸ ਤੋਂ ਪਿਛਲੇ ਮਹੀਨੇ ਇਹ ਕੀਮਤ 1595.50 ਰੁਪਏ ਸੀ। ਉੱਥੇ ਹੀ, ਘਰਾਂ ਦੀ ਰਸੋਈ ਵਿਚ ਵਰਤੇ ਜਾਣ ਵਾਲੇ 14.2 ਕਿਲੋ ਦੇ ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਹੀ ਬਰਕਰਾਰ ਹੈ। ਪਿਛਲੀ ਵਾਰ 1 ਅਪ੍ਰੈਲ ਨੂੰ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ ਮਾਮੂਲੀ 10 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਦਸੰਬਰ ਤੋਂ ਹੁਣ ਤੱਕ ਪੰਜ ਵਾਰ ਵਿਚ ਇਸ ਦੀਆਂ ਕੀਮਤਾਂ ਵਿਚ 215 ਰੁਪਏ ਦਾ ਵਾਧਾ ਕੀਤਾ ਜਾ ਚੁੱਕਾ ਹੈ।