Site icon TV Punjab | Punjabi News Channel

ਤਿਓਹਾਰੀ ਸੀਜ਼ਨ ‘ਚ ਮਹਿੰਗਾਈ ਦਾ ਝਟਕਾ! ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਹੋਇਆ 101.50 ਰੁ. ਦਾ ਵਾਧਾ

ਡੈਸਕ- ਮਹੀਨੇ ਦੀ ਸ਼ੁਰੂਆਤ ਵਿਚ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕਮਰਸ਼ੀਅਲ LPG ਦੇ ਰੇਟ ਵਿਚ 101.50 ਰੁਪਏ ਦਾ ਵਾਧਾ ਕੀਤਾ ਹੈ। ਪਿਛਲੇ ਦੋ ਮਹੀਨਿਆਂ ਵਿਚ ਦੂਜੀ ਵਾਰ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।

ਕੀਮਤ ਵਿਚ ਨਵੇਂ ਵਾਧੇ ਦੇ ਬਾਅਦ ਹੁਣ ਦਿੱਲੀ ਵਿਚ 19 ਕਿਲੋ ਕਮਰਸ਼ੀਅਲ ਐੱਲਪੀਜੀ ਸਿਲੰਡਰ ਦਾ ਰੇਟ 1731 ਤੋਂ ਵੱਧ ਕੇ 1833 ਰੁਪਏ ਹੋ ਗਿਆ ਹੈ। ਦੂਜੇ ਪਾਸੇ ਮੁੰਬਈ ਵਿਚ ਇਸ ਦੀ ਕੀਮਤ 1785.50 ਰੁਪਏ, ਕੋਲਕਾਤਾ ਵਿਚ 1943 ਰੁਪਏ ਤੇ ਚੇਨਈ ਵਿਚ 1999.50 ਰੁਪਏ ਹੋ ਗਈ ਹੈ। ਅਕਤੂਬਰ ਵਿਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ਮੁੰਬਈ ਵਿਚ 1684 ਰੁਪਏ, ਕੋਲਕਾਤਾ ਵਿਚ 1839.50 ਰੁਪਏ ਤੇ ਚੇਨਈ ਵਿਚ 1898 ਰੁਪਏ ਸੀ।

ਇਹ ਵੀ ਪੜ੍ਹੋ : ‘ਮੈਂ ਪੰਜਾਬ ਬੋਲਦਾ’ ਦੀ ਮਹਾਂ ਡਿਬੇਟ ਅੱਜ, ਪੀਏਯੂ ‘ਚ ਖੁੱਲ੍ਹੀ ਬਹਿਸ ਲਈ 2 ਹਜ਼ਾਰ ਪੁਲਿਸ ਫੋਰਸ ਕੀਤੀ ਗਈ ਤਾਇਨਾਤ

ਖਾਣਾ ਪਕਾਉਣ ਲਈ ਰਸੋਈ ਵਿਚ ਇਸਤੇਮਾਲ ਹੋਣ ਵਾਲੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿਚ 14.2 ਕਿਲੋ ਘਰੇਲੂ ਸਿਲੰਡਰ ਦੀ ਕੀਮਤ 903 ਰੁਪਏ ਹੈ।

Exit mobile version