ਤਲਵਾੜਾ : ਪੀ ਏ ਯੂ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਵੱਲੋਂ ਐਸਸੀ/ਐਸਟੀ ਉਮੀਦਵਾਰਾਂ ਲਈ ਲਈ ਐਗਰੋ ਪ੍ਰੋਸੈਸਿੰਗ ਬਾਰੇ ਸਿਖਲਾਈ ਕੈਂਪ ਪਿੰਡ ਜੁਗਿਆਲ, ਨੇੜੇ ਹਾਜੀਪੁਰ ਤਲਵਾੜਾ ਵਿਖੇ ਲਾਇਆ ਗਿਆ।
ਕੈਂਪ ਵਿਚ ਲਗਭਗ 25 ਸਿਖਿਆਰਥੀ ਮੌਜੂਦ ਸਨ। ਸਿਖਲਾਈ ਕੋਰਸ ਦੇ ਕੋਆਰਡੀਨੇਟਰ ਅਤੇ ਪ੍ਰਮੁੱਖ ਪਸਾਰ ਮਾਹਿਰ ਡਾ ਤਰਸੇਮ ਚੰਦ ਮਿੱਤਲ ਨੇ ਇਨ੍ਹਾਂ ਫਸਲਾਂ ਨਾਲ ਜੁੜੇ ਵਿਭਾਗ ਵਿਚ ਵਿਕਸਤ ਮਸ਼ੀਨਾਂ ਨੂੰ ਉਜਾਗਰ ਕਰਦਿਆਂ ਤੇਲ ਬੀਜ ਫਸਲਾਂ ਅਤੇ ਹਲਦੀ ਪ੍ਰੋਸੈਸਿੰਗ ਦੀਆਂ ਤਕਨੀਕਾਂ ‘ਤੇ ਜ਼ੋਰ ਦਿੱਤਾ।
ਉਨ੍ਹਾਂ ਹੋਰ ਲਾਭ ਪ੍ਰਾਪਤ ਕਰਨ ਵਿੱਚ ਪੈਕਿੰਗ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਡਾ ਐਮਐਸ ਆਲਮ, ਪ੍ਰਮੁੱਖ ਵਿਗਿਆਨੀ ਨੇ ਮਿਆਰੀ ਉਤਪਾਦ ਪ੍ਰਾਪਤ ਕਰਨ, ਵਾਢੀ ਤੋਂ ਬਾਅਦ ਦੇ ਨੁਕਸਾਨਾਂ ਨੂੰ ਘਟਾਉਣ, ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਖੇਤੀਬਾੜੀ ਵਿਚ ਵਿਭਿੰਨਤਾ ਦੇ ਪ੍ਰਾਪਤ ਕਰਨ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਸਥਿਤੀ ਵਿਚ ਸੁਧਾਰ ਲਿਆਉਣ ਵਿਚ ਐਗਰੋ ਪ੍ਰੋਸੈਸਿੰਗ ਕੰਪਲੈਕਸਾਂ ਦੇ ਯੋਗਦਾਨ ਉੱਪਰ ਜ਼ੋਰ ਦਿੱਤਾ।
ਉਨ੍ਹਾਂ ਨੇ ਛੋਟੇ ਪੱਧਰ ‘ਤੇ ਸ਼ਹਿਦ ਪ੍ਰੋਸੈਸਿੰਗ ਗਤੀਵਿਧੀਆਂ ਨੂੰ ਅਪਣਾਉਣ ਅਤੇ ਉਨ੍ਹਾਂ ਦੀ ਰੋਜ਼ੀ -ਰੋਟੀ ਅਤੇ ਬਿਹਤਰ ਜੀਵਨ ਲਈ ਵਿਭਾਗ ਦੀਆਂ ਸਹੂਲਤਾਂ ਦੀ ਵਰਤੋਂ ਕਰਨ ‘ਤੇ ਵੀ ਜ਼ੋਰ ਦਿੱਤਾ। ਅੰਤ ਵਿਚ, ਛੋਟੇ ਪੈਮਾਨੇ ਤੇ ਤੇਲ ਕੱਢਣ ਵਾਲੇ ਕੋਹਲੂ ਦੀ ਜਾਣਕਾਰੀ ਦਿੱਤੀ ਗਈ । ਸ਼੍ਰੀ
ਰਮਨ ਅੱਤਰੀ, ਐਸਸੀਓ ਨੇ ਖੇਤੀ ਪ੍ਰੋਸੈਸਿੰਗ ਦੇ ਖੇਤਰ ਵਿੱਚ ਭਾਈਚਾਰੇ ਦੇ ਉਤਸ਼ਾਹ ਲਈ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸ਼੍ਰੀਮਤੀ ਸੀਮਾ ਰਾਣੀ ਅਤੇ ਜਤਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਭਾਗ ਲੈਣ ਵਾਲਿਆਂ ਨੂੰ ਮੁਫਤ ਕਿੱਟਾਂ ਅਤੇ ਪੀਏਯੂ ਸਾਹਿਤ ਵੀ ਵੰਡਿਆ ਗਿਆ।
ਟੀਵੀ ਪੰਜਾਬ ਬਿਊਰੋ