ਚੰਡੀਗੜ੍ਹ- 77 ਸੀਟਾਂ ਤੋਂ 18 ਸੀਟਾਂ ‘ਤੇ ਸੀਮਿਤ ਰਹਿ ਗਈ ਕਾਂਗਰਸ ਪਾਰਟੀ ਹਾਰ ਤੋਂ ਬਾਅਦ ਮੰਗਲਵਾਰ ਨੂੰ ਹਾਰ ਦਾ ਮੰਥਨ ਕਰ ਰਹੀ ਹੈ.ਪੰਜਾਬ ਕਾਂਗਰਸ ਵਲੋਂ ਅੱਜ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ ਜਾ ਰਹੀ.ਜਿਸ ਵਿੱਚ ਹਾਰ ਦੇ ਕਾਰਣਾ ‘ਤੇ ਮੰਥਨ ਕੀਤਾ ਜਾ ਰਿਹਾ ਹੈ.
ਮੀਟਿੰਗ ਚ ਜਾਣ ਤੋਂ ਪਹਿਲਾਂ ਕਈ ਕਾਂਗਰਸੀ ਨੇਤਾਵਾਂ ਨੇ ਚੰਨੀ-ਸਿੱਧੂ ਖਿਲਾਫ ਭੜਾਸ ਕੱਢੀ.ਗੁਰਪ੍ਰੀਤ ਜੀ.ਪੀ ਦੇ ਨਿਸ਼ਾਨੇ ‘ਤੇ ਚਰਨਜੀਤ ਚੰਨੀ ਰਹੇ.ਉਨ੍ਹਾਂ ਕਿਹਾ ਕਿ ਗਰੀਬ ਚੰਨੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਵੱਧ ਅਮੀਰ ਹੈ.ਨਾਚ ਗਾਣਾ ਕਰਨ ਵਾਲੇ ਨੇਤਾ ਕਿਵੇਂ ਪੰਜਾਬ ਨੂੰ ਜਿੱਤ ਸਕਦਾ ਹੈ.
ਦਰਸ਼ਨ ਸਿੰਘ ਬਰਾੜ ਦੇ ਨਿਸ਼ਾਨੇ ‘ਤੇ ਸੁਨੀਲ ਜਾਖੜ ਰਹੇ.ਉਨ੍ਹਾਂ ਕਿਹਾ ਕਿ ਹਿੰਦੂ ਨੇਤਾ ਨੂੰ ਮੁੱਖ ਮੰਤਰੀ ਨਾ ਬਨਾਉਣ ਦਾ ਬਿਆਨ ਦੇ ਕੇ ਜਾਖੜ ਨੇ ਪੰਜਾਬ ਭਰ ਦੇ ਹਿੰਦੂ ਵੋਟਰ ਨੂੰ ਕਾਂਗਰਸ ਤੋਂ ਨਿਰਾਸ਼ ਕਰ ਦਿੱਤਾ.ਇਹੋ ਕਾਰਣ ਸੀ ਕਿ ਹਿੰਦੂ ਵੋਟਰਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਦਿੱਤੀ.
ਉੱਥੇ ਹੀ ਕਈ ਨੇਤਾਵਾਂ ਨੇ ਕਿਹਾ ਕਿ ਚੰਨੀ-ਸਿੱਧੂ ਦੀ ਆਪਸ ਰੰਜਿਸ਼ਬਾਜੀ ਨੇ ਕਾਂਗਰਸ ਦਾ ਬਹੁਤ ਨੁਕਸਾਨ ਕੀਤਾ ਹੈ.ਦੋਵੇਂ ਨੇਤਾ ਆਪਸ ਚ ਕੁਰਸੀ ਲਈ ਜ਼ੋਰ ੳਜ਼ਮਾਇਸ਼ ਕਰਦੇ ਰਹੇ,ਦੂਜੇ ਪਾਸੇ ਕਾਂਗਰਸ ਸੂਬੇ ਚ ਕਮਜ਼ੋਰ ਹੋ ਗਈ.