ਡੈਸਕ- ਅਯੁੱਧਿਆ ਵਿਚ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਜਾਣ ਤੋਂ ਕਾਂਗਰਸ ਨੇ ਇਨਕਾਰ ਕਰ ਦਿੱਤਾ ਹੈ।ਸੋਨੀਆ ਗਾਂਧੀ, ਰਾਹੁਲ ਗਾਂਧੀ, ਮੱਲਿਕਾਰੁਜਨ ਖੜਗੇ, ਅੰਧੀਰ ਰੰਜਨ ਸਣੇ ਸਾਰੇ ਕਾਂਗਰਸ ਨੇਤਾ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਣਗੇ। ਕਾਂਗਰਸ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਜਪਾ ਨੇ ਸਿਆਸੀ ਲਾਭ ਲਈ ਆਯੋਜਿਤ ਕੀਤਾ ਹੈ।
ਕਾਂਗਰਸ ਨੇ ਸੋਸ਼ਲ ਮੀਡੀਆ ‘ਤੇ ਇਕ ਚਿੱਠੀ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੇ ਰਾਮ ਮੰਦਰ ਦੇ ਉਦਘਾਟਨ ਵਿਚ ਨਾ ਜਾਣ ਦੇ ਫੈਸਲੇ ਦਾ ਕਾਰਨ ਦੱਸਿਆ ਹੈ।ਇਸ ਵਿਚ ਕਾਂਗਰਸ ਨੇ ਲਿਖਿਆ ਹੈ ਕਿ ਧਰਮ ਨਿੱਜੀ ਮਾਮਲਾ ਹੈ ਪਰ BJP/RSS ਨੇ ਮੰਦਰ ਦੇ ਉਦਘਾਟਨ ਪ੍ਰੋਗਰਾਮ ਨੂੰ ਆਪਣਾ ਈਵੈਂਟ ਬਣਾ ਲਿਆ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਕਾਂਗਰਸ ਪ੍ਰੈਜ਼ੀਡੈਂਟ ਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰੁਜਨ ਖੜਗੇ, ਕਾਂਗਰਸ ਪਾਰਲੀਮੈਂਟਰੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਲੀਡਰ ਅਧੀਰ ਰੰਜਨ ਚੌਧਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਭਗਵਾਨ ਰਾਮ ਸਾਡੇ ਦੇਸ਼ ਦੇ ਕਰੋੜਾਂ ਲੋਕਾਂ ਦੇ ਪੂਜਨੀਕ ਹਨ। ਧਰਮ ਇਕ ਨਿੱਜੀ ਮਾਮਲਾ ਹੈ ਪਰ ਭਾਜਪਾ/RSS ਨੇ ਅਯੁੱਧਿਆ ਦ ਮੰਦਰ ਨੂੰ ਇਕ ਪਾਲੀਟੀਕਲ ਪ੍ਰਾਜੈਕਟ ਬਣਾ ਦਿੱਤਾ ਹੈ। ਭਾਜਪਾ ਤੇ ਆਰਐੱਸਐੱਸ ਦੇ ਨੇਤਾਵਾਂ ਵੱਲੋਂ ਅਧੂਰੇ ਮੰਦਰ ਦਾ ਉਦਘਾਟਨ ਜ਼ਾਹਿਰ ਤੌਰ ‘ਤੇ ਚੋਣ ਵਿਚ ਫਾਇਦਾ ਪਾਉਣ ਲਈ ਕੀਤਾ ਜਾ ਰਿਹਾ ਹੈ। ਲਿਹਾਜ਼ਾ ਸੁਪਰੀਮ ਕੋਰਟ ਦੇ 2019 ਦੇ ਫੈਸਲੇ ਦਾ ਪਾਲਣ ਕਰਦੇ ਹੋਏ ਤੇ ਉਨ੍ਹਾਂ ਕਰੋੜਾਂ ਲੋਕਾਂ ਦੀ ਆਸਥਾ ਸਨਮਾਨ ਕਰਦੇ ਹੋਏ ਮੱਲਿਕਾਰੁਜਨ ਖੜਗੇ, ਸੋਨੀਆ ਗਾਂਧੀ ਤੇ ਅਧੀਰ ਰੰਜਨ ਚੌਧਰੀ ਨੇ ਇਸ ਈਵੈਂਟ ਦਾ ਸੱਦਾ ਠੁਕਰਾ ਦਿਤਾ ਹੈ।
ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਮਮਤਾ ਬੈਨਰਜੀ ਵੀ ਸ਼ਾਮਲ ਨਹੀਂ ਹੋਣਗੇ। ਰਿਪੋਰਟ ਮੁਤਾਬਕ ਤ੍ਰਿਣਮੂਲ ਕਾਂਗਰਸ ਵੱਲੋਂ ਪ੍ਰੋਗਰਾਮ ਵਿਚ ਕੋਈ ਸ਼ਾਮਲ ਨਹੀਂ ਹੋਵੇਗਾ। ਹਾਲਾਂਕਿ TMC ਵੱਲੋਂ ਅਧਿਕਾਰਕ ਤੌਰ ‘ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਸਿਆਸੀ ਈਵੈਂਟ ਕਹਿ ਰਹੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣ ਮੁਹਿੰਮ ਲਈ ਰਾਮ ਮੰਦਰ ਨੂੰ ਇਕ ਸਪ੍ਰਿੰਗ ਬੋਰਡ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੀ ਹੈ। ਇਸ ਲਈ ਇਸ ਈਵੈਂਟ ਤੋਂ ਦੂਰੀ ਬਣਾ ਰਹੀ ਹੈ।