ਚੰਡੀਗੜ੍ਹ- ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਖਰੀ ਦਿਨ ਹੰਗਾਮੇ ਭਰਿਆ ਰਹਿਆ । ਆਪਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਕਾਂਗਰਸ ਨੇ ਵਿਧਾਨ ਸਬਾ ਚ ਹੰਗਾਮਾ ਕੀਤਾ।ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਦੀ ਕਾਰਗੁਜਾਰੀ ੳਤੇ ਮਾਨ ਸਰਕਾਰ ਦੀ ਕਰਨੀ ‘ਤੇ ਸਵਾਲ ਖੜੇ ਕੀਤੇ ਹਨ । ਬਾਜਵਾ ਦਾ ਕਹਿਣਾ ਹੈ ਕਿ ਜਲੰਧਰ ਲੋਕ ਸਭਾ ਜ਼ਿਮਣੀ ਚੋਣ ਚ ਸਿਆਸੀ ਪਾਇਦਾ ਲੇਣ ਲਈ ਮਾਨ ਸਰਕਾਰ ਵਲੋਂ ਜਾਨਬੁੱਝ ਕੇ ਜਲੰਧਰ ਸ਼ਹਿਰ ਦੀ ਹੱਦ ਚ ਆਪਰੇਸ਼ਨ ਅੰਮ੍ਰਿਤਪਾਲ ਚਲਾਇਆ ਗਿਆ ।
ਸਦਨ ਚੋਂ ਵਾਕਆਊਟ ਕਰਦਿਆਂ ਕਾਂਗਰਸੀਆਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਕੇਂਦਰੀ ੲਜੰਸੀਆਂ ਨਾਲ ਮਿਲ ਕੇ ਸ਼ਾਹਕੋਟ ਇਲਾਕੇ ਚ ਆਪਰੇਸ਼ਨ ਕੀਤਾ ਗਿਆ ।ਬਾਜਵਾ ਨੇ ਕਿਹਾ ਕਿ ਇਹ ਸੋਣੀ ਸਮਝੀ ਸਾਜਿਸ਼ ਸੀ ਕਿਉਂਕਿ ਕੇਂਦਰ ਸਰਕਾਰ ਅਆਪਣਾ ਲਾਹਾ ਲੇਣ ਚਾਹੁੰਦੀ ਸੀ ਅਤੇ ਪੰਜਾਬ ਸਰਕਾਰ ਜ਼ਿਮਣੀ ਚੋਣ ਦਾ ਫਾਇਦਾ।ਅੰਮ੍ਰਿਤਪਾਲ ‘ਤੇ ਕਾਰਵਾਈ ਕੀਤੇ ਵੀ ਕੀਤੀ ਜਾ ਕਸਦੀ ਸੀ। ਉਨ੍ਹਾਂ ਕਿਹਾ ਕਿ ੳੱਜ ਹਰ ਸਰਵਿਸ ਇੰਟਰਨੈੱਟ ਨਾਲ ਜੂੜੀ ਹੋਈ ਹੈ ਪਰ ਸਰਕਾਰ ਵਲੋਂ ਇਸ ਸੇਵਾ ਨੂੰ ਹੀ ਬੰਦ ਕਰ ਦਿੱਤਾ ਗਿਆ ।ਉਨ੍ਹਾਂ ਕਿਹਾ ਕਿ ਇਹ ਗੱਲਾਂ ਦੱਸਦਿਆਂ ਹਨ ਕਿ ਇਕ ਸਾਜਿਸ਼ ਤਹਿਤ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ।ਜਿਸ ਬੰਦੇ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ,ਉਹ ਤਾਂ ਫਰਾਰ ਹੋ ਗਿਆ ਪਰ ਸਰਕਾਰ ਨੇ ਹੋਰ ਬੰਦੇ ਫੜ ਕੇ ਜੇਲ੍ਹਾਂ ਭਰ ਦਿੱਤੀਆਂ ।