Site icon TV Punjab | Punjabi News Channel

ਕਿਸਾਨਾਂ ਤੇ ਪ੍ਰਸ਼ਾਸਨ ‘ਚ ਬਣੀ ਸਹਿਮਤੀ, SDM ਆਯੂਸ਼ ਸਿਨਹਾ ਨੂੰ ਛੁੱਟੀ ‘ਤੇ ਭੇਜਿਆ

ਕਰਨਾਲ : ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨਣ ਨਾਲ ਦੋਵੇਂ ਧਿਰਾਂ ਦਰਮਿਆਨ ਸਹਿਮਤੀ ਬਣ ਗਈ ਹੈ। ਵਧੀਕ ਮੁੱਖ ਸਕੱਤਰ (ਏਸੀਐੱਸ) ਦਵਿੰਦਰ ਸਿੰਘ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਸ ਬਾਰੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।

ਏਸੀਐੱਸ ਨੇ ਕਿਹਾ ਕਿ ਰਿਟਾਇਰਡ ਜੱਜ ਦੁਆਰਾ ਲਾਠੀਚਾਰਜ ਦੀ ਜਾਂਚ ਕੀਤੀ ਜਾਵੇਗੀ ਪਰ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਲਈ ਕਿਸਾਨਾਂ ਦੁਆਰਾ ਮੰਗੇ ਮੁਆਵਜ਼ੇ ਦਾ ਜ਼ਿਕਰ ਨਹੀਂ ਕੀਤਾ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਨੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਨੌਕਰੀਆਂ ਦੇਣ ਦੀ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਇਕ ਹਫ਼ਤੇ ਵਚ ਕੀਤੀ ਜਾਵੇਗੀ।

ਸਾਬਕਾ ਐੱਸਡੀਐੱਮ ਆਯੂਸ਼ ਸਿਨਹਾ ਜਾਂਚ ਜਾਰੀ ਰਹਿਣ ਤੱਕ ਛੁੱਟੀ ‘ਤੇ ਰਹਿਣਗੇ। ਜਾਂਚ ਇਕ ਮਹੀਨੇ ਵਿਚ ਪੂਰੀ ਹੋ ਜਾਵੇਗੀ। ਚੜੂਨੀ ਨੇ ਕਿਹਾ ਕਿ ਉਹ ਇਕ ਮਹੀਨੇ ਵਿਚ ਸੇਵਾਮੁਕਤ ਜੱਜ ਦੁਆਰਾ ਨਿਆਇਕ ਜਾਂਚ ਤੋਂ ਸੰਤੁਸ਼ਟ ਹਨ।

ਟੀਵੀ ਪੰਜਾਬ ਬਿਊਰੋ

Exit mobile version