TV Punjab | Punjabi News Channel

ਦਿਓਲ ਵਾਂਗ ਘਈ ਦੀ ਨਿਯੁਕਤੀ ‘ਤੇ ਵੀ ਵਿਵਾਦ, ਏ.ਜੀ ਦੀ ਰਾਹ ਨਹੀਂ ਅਸਾਨ

FacebookTwitterWhatsAppCopy Link

ਚੰਡੀਗੜ੍ਹ- ਪੰਜਾਬ ਸਰਕਾਰ ਦੇ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੀ ਰਾਹ ਅਸਾਨ ਨਹੀਂ ਹੈ । ਇਹ ਪੋਸਟ ਅਜਿਹੀ ਹੀ ਜਿਸਤੇ ਬੈਠਦਿਆਂ ਹੀ ਸਾਰੀ ਪਿਛੋਕੜ ਸਵਾਲਾਂ ਦੇ ਘੇਰੇ ਚ ਆ ਜਾਂਦੀ ਹੈ । ਸਾਬਕਾ ਚੰਨੀ ਸਰਕਾਰ ਵਲੋਂ ਲਗਾਏ ਗਏ ਐਡਵੋਕੇਟ ਜਨਰਲ ਏ.ਪੀ.ਐੱਸ ਦਿਓਲ ਵਾਂਗ ਘਈ ‘ਤੇ ਵੀ ਸਵਾਲ ਚੁਕਣੇ ਸ਼ੁਰੂ ਹੋ ਗਏ ਹਨ । ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸਮਾਜਿਕ ਕਾਰਕੁਨਾਂ ਨੇ ਸਰਕਾਰ ਨੂੰ ਘੇਰਿਆ ਹੈ। ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਤੇ ਇਨਸਾਫ ਮੋਰਚਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਬੇਅਦਬੀ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ, ‘ਆਪ’ ਸਰਕਾਰ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਵਕੀਲ ਰਹਿ ਚੁੱਕਿਆ ਹੈ। ਅਜਿਹੇ ‘ਚ ਉਨ੍ਹਾਂ ਦੀ ਨਿਯੁਕਤੀ ਸਹੀ ਨਹੀਂ ਹੈ।

ਸਮਾਜ ਸੇਵੀ ਪਰਵਿੰਦਰ ਸਿੰਘ ਕਿਤਨਾ ਅਨੁਸਾਰ ਐਡਵੋਕੇਟ ਵਿਨੋਦ ਘਈ ਡੇਰਾ ਮੁਖੀ ਦੀ ਪੇਸ਼ੀ ਦੌਰਾਨ ਪੰਚਕੂਲਾ ਹਿੰਸਾ ‘ਚ ਰਾਮ ਰਹੀਮ ਦੇ ਵਕੀਲ ਰਹੇ ਹਨ। ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਡੀਜੀਪੀ ਸੁਮੇਧ ਸੈਣੀ, ਬਲਾਤਕਾਰ ਮਾਮਲੇ ਵਿੱਚ ਫਸੇ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੇ ਕੇਸ ਵਿੱਚ ਵਕੀਲ ਰਹੇ ਹਨ। ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਵੀ ਉਨ੍ਹਾਂ ਨੇ ਹੀ ਜ਼ਮਾਨਤ ਦਿਵਾਈ ਹੈ।

ਭਾਜਪਾ ਆਗੂ ਸੁਨੀਲ ਜਾਖੜ ਨੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਕਾਂਗਰਸ ਸਰਕਾਰ ਦੀ ਚਰਨਜੀਤ ਚੰਨੀ ਦੇ ਰਾਹ ‘ਤੇ ਚੱਲ ਰਹੇ ਹਨ। ਪਹਿਲਾਂ ਡੀਜੀਪੀ ਅਤੇ ਫਿਰ ਏਜੀ ਨੂੰ ਹਟਾਇਆ ਗਿਆ। ਇਸੇ ਸਕ੍ਰਿਪਟ ਦਾ ਪਾਲਣ ਕੀਤਾ ਗਿਆ ਹੈ। ਸਿਰਫ ਕਿਰਦਾਰ ਬਦਲਿਆ ਹੈ। ਕੁਝ ਵੀ ਹੋਵੇ, ਪੰਜਾਬ ਖੁਦ ਇਸ ਦਾ ਸੰਤਾਪ ਭੋਗ ਰਿਹਾ ਹੈ।

Exit mobile version