ਭਾਰਤ ਨੂੰ ਵੈਸਟਇੰਡੀਜ਼ ਦੇ ਖਿਲਾਫ 6 ਫਰਵਰੀ ਤੋਂ ਵਨਡੇ ਸੀਰੀਜ਼ ਖੇਡਣੀ ਹੈ, ਜਿਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ ਲੱਗਾ ਹੈ। ਸ਼ਿਖਰ ਧਵਨ, ਰਿਤੁਰਾਜ ਗਾਇਕਵਾੜ, ਨਵਦੀਪ ਸੈਣੀ ਅਤੇ ਸ਼੍ਰੇਅਸ ਅਈਅਰ ਤੋਂ ਬਾਅਦ ਹੁਣ ਅਕਸ਼ਰ ਪਟੇਲ ਵੀ ਇਸ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ, ਜਿਸ ਨਾਲ ਭਾਰਤ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕੁਝ ਘੰਟੇ ਪਹਿਲਾਂ ਮਯੰਕ ਅਗਰਵਾਲ ਨੂੰ ਵਨਡੇ ਟੀਮ ਵਿਚ ਸ਼ਾਮਲ ਕੀਤਾ ਸੀ, ਜਿਸ ਤੋਂ ਬਾਅਦ ਹੁਣ ਹੋਰ ਖਿਡਾਰੀ ਭਾਰਤੀ ਟੀਮ ਵਿਚ ਸ਼ਾਮਲ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਈਸ਼ਾਨ ਕਿਸ਼ਨ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ‘ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ 6 ਤੋਂ 11 ਫਰਵਰੀ ਤੱਕ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ, ਜਿਸ ਦੇ ਸਾਰੇ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਜਾਣਗੇ। ਇਸ ਤੋਂ ਬਾਅਦ ਕੋਲਕਾਤਾ ਦੇ ਈਡਨ ਗਾਰਡਨ ‘ਚ 16 ਤੋਂ 20 ਫਰਵਰੀ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।
India vs West Indies Full Schedule:
ਵਨਡੇ ਸੀਰੀਜ਼-
6 ਫਰਵਰੀ – ਪਹਿਲਾ ਵਨਡੇ, ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ)
9 ਫਰਵਰੀ – ਦੂਜਾ ਵਨਡੇ, ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ)
11 ਫਰਵਰੀ – ਤੀਜਾ ਵਨਡੇ, ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ)
ਟੀ-20 ਸੀਰੀਜ਼-
16 ਫਰਵਰੀ – ਪਹਿਲਾ ਟੀ-20, ਈਡਨ ਗਾਰਡਨ (ਕੋਲਕਾਤਾ)
18 ਫਰਵਰੀ – ਦੂਜਾ ਟੀ-20, ਈਡਨ ਗਾਰਡਨ (ਕੋਲਕਾਤਾ)
20 ਫਰਵਰੀ – ਤੀਜਾ ਟੀ-20, ਈਡਨ ਗਾਰਡਨ (ਕੋਲਕਾਤਾ)