ਪੰਜਾਬ ਵਿਧਾਨ ਸਭਾ ‘ਚ ਵਿਸ਼ਵਾਸ ਮਤੇ ’ਤੇ ‘ਆਪ’ ਨੂੰ 93 ਨਹੀਂ, ਸਗੋਂ 91 ਵੋਟਾਂ ਪਈਆਂ ਸਨ, ਰਿਕਾਰਡ ਕੀਤਾ ਦਰੁੱਸਤ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਵਿਸ਼ਵਾਸ ਮਤੇ ‘ਤੇ ਜੋ ਵੋਟਿੰਗ ਹੋਈ ਸੀ, ਉਸ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿਚ ਰਿਕਾਰਡ ਦਰੁੱਸਤ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਮਤੇ ‘ਤੇ ਵੋਟਿੰਗ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਕੁੱਲ 93 ਵਿਧਾਇਕ ਵੋਟਿੰਗ ਵੇਲੇ ਹਾਜ਼ਰ ਸਨ ਜਿਨ੍ਹਾਂ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਇਸ ‘ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ।

ਇਸ ’ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਨੂੰ ਕਿਹਾ ਸੀ ਕਿ ਰਿਕਾਰਡ ਦਰੁੱਸਤ ਕੀਤਾ ਜਾਵੇ, ਉਨ੍ਹਾਂ ਨੇ ਮਤੇ ਦੇ ਹੱਕ ਵਿਚ ਵੋਟਾਂ ਨਹੀਂ ਪਾਈਆਂ। ਹੁਣ ਵਿਧਾਨ ਸਭਾ ਨੇ ਇਸ ਲਿਖਤੀ ਬੇਨਤੀ ਉਤੇ ਰਿਕਾਰਡ ਦਰੁੱਸਤ ਕਰ ਲਿਆ ਹੈ ਜਿਸ ਮੁਤਾਬਕ ਮਤੇ ਦੇ ਹੱਕ ਵਿਚ 91 ਵੋਟਾਂ ਹੀ ਪਈਆਂ ਹਨ।