PAU ਵੱਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਕਾਊਂਸਲਿੰਗ 23 ਅਗਸਤ ਨੂੰ

ਲੁਧਿਆਣਾ : ਪੀ.ਏ.ਯੂ. ਨੇ ਆਉਂਦੇ ਅਕਾਦਮਿਕ ਸੈਸ਼ਨ 2021-22 ਵਿਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖਲੇ ਲਈ ਪਹਿਲੀ ਕਾਊਂਸਲਿੰਗ ਦੀ ਮਿਤੀ ਦਾ ਐਲਾਨ ਕੀਤਾ ਹੈ। ਦਸਤਾਵੇਜ਼ਾਂ ਦੀ ਜਾਂਚ ਵੀ ਇਸੇ ਦੌਰਾਨ ਹੋਵੇਗੀ। ਇਹ ਕਾਊਂਸਲਿੰਗ 23 ਅਗਸਤ ਦਿਨ ਸੋਮਵਾਰ ਸਵੇਰੇ 9 ਵਜੇ ਪਾਲ ਆਡੀਟੋਰੀਅਮ ਵਿਚ ਰੱਖੀ ਗਈ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਸਲ ਸਰਟੀਫਿਕੇਟਾਂ ਦੇ ਦੋ ਸੈੱਟ ਲੈ ਕੇ ਖੁਦ ਇਸ ਕਾਊਂਸਲਿੰਗ ਵਿਚ ਹਾਜ਼ਰ ਹੋਣ ਤਾਂ ਜੋ ਜਾਂਚ-ਪੜਤਾਲ ਦਾ ਕੰਮ ਸੁਚਾਰੂ ਤਰੀਕੇ ਨਾਲ ਹੋ ਸਕੇ।

ਵਿਦਿਆਰਥੀਆਂ ਨੂੰ ਚੁਣੇ ਜਾਣ ਤੋਂ ਬਾਅਦ ਆਪਣੀ ਫੀਸ ਨਕਦ ਜਾਂ ਆਨਲਾਈਨ ਮੌਕੇ ‘ਤੇ ਹੀ ਭਰਨੀ ਹੋਵੇਗੀ, ਨਹੀਂ ਤਾਂ ਉਹਨਾਂ ਦੀ ਉਮੀਦਵਾਰੀ ਨਹੀਂ ਗਿਣੀ ਜਾਵੇਗੀ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੀ.ਏ.ਯੂ. ਦੀ ਵੈੱਬਸਾਈਟ www.pau.edu ‘ਤੇ ਜਾ ਕੇ ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਟੀਵੀ ਪੰਜਾਬ ਬਿਊਰੋ