ਗੁਰਦਾਸਪੁਰ- ਵੀਰਵਾਰ ਦਾ ਦਿਨ ਖੁਦਕੁਸ਼ੀ ਦੀਆਂ ਮੰਦਭਾਗੀ ਘਟਨਾਵਾਂ ਦੇ ਨਾਂ ਰਿਹਾ । ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਹਰਦੋਰਵਾਲ ਕਲਾਂ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਔਰਤ ਨੇ ਦੋ ਬੱਚਿਆਂ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲ਼ਈ। ਮ੍ਰਿਤਕਾਂ ਦੀ ਪਹਿਚਾਣ ਕੁਲਵਿੰਦਰ ਕੌਰ (ਮਾਂ), 13 ਸਾਲਾ ਧੀ ਸਿਮਰਨਪ੍ਰੀਤ ਕੌਰ, ਪੁੱਤਰ ਸੁਖਮਨਪ੍ਰੀਤ ਸਿੰਘ (15) ਵਜੋਂ ਹੋਈ ਹੈ। ਪੁਲਿਸ ਚੌਂਕੀ ਮਾਲੇਵਾਲ ਦੇ ਇੰਚਾਰਜ ਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ 10 ਵਜੇ ਦੇ ਕਰੀਬ ਕੇਵਲ ਸਿੰਘ ਨਾਮਕ ਵਿਅਕਤੀ ਕੰਮ-ਕਾਜ ਤੋਂ ਆਪਣੇ ਘਰ ਆਇਆ ਤਾਂ ਉਸ ਦੀ ਪਤਨੀ, ਧੀ ਤੇ ਪੁੱਤਰ ਬੇਹੋਸ਼ੀ ਹਾਲਤ ਵਿਚ ਪਏ ਸਨ। ਉਸ ਨੇ ਤਿੰਨਾਂ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ 13 ਸਾਲ ਦੀ ਧੀ ਸਿਮਰਨਪ੍ਰੀਤ ਕੌਰ, ਪੁੱਤਰ ਸੁਖਮਨਪ੍ਰੀਤ ਸਿੰਘ (15) ਅਤੇ ਪਤਨੀ ਕੁਲਵਿੰਦਰ ਕੌਰ ਦੀ ਮੌਤ ਹੋ ਗਈ।
ਘਰੇਲੂ ਕਲੇਸ਼ ਦੇ ਚਲਦਿਆਂ ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ ,ਮੌਤ
