ਚੰਡੀਗੜ੍ਹ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਬੀਤੇ ਦਿਨ ਫਰੀਦਕੋਟ ‘ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਕਾਂਡ ਚ ਸ਼ਾਮਿਲ ਤਿੰਨ ਸ਼ੂਟਰਾਂ ਨੂੰ 24 ਘੰਟਿਆ ਦੌਰਾਨ ਕਾਬੂ ਕਰ ਲਿਆ ਗਿਆ ਹੈ ।ਪਟਿਆਲਾ ਦੇ ਬਖਸ਼ੀਵਾਲਾ ਚ ਹੋਏ ਓਪਰੇਸ਼ਨ ਦੌਰਾਨ ਇਨ੍ਹਾਂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਵਲੋਂ ਕਾਬੂ ਕੀਤਾ ਗਿਆ ਹੈ ।
ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵਲੋਂ ਫਿਲਹਾਲ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ ਹੈ ।ਗ੍ਰਿਫਤਾਰ ਕੀਤੇ ਗਏ ਤਿੰਨ ਸ਼ੂਟਰ ਚੋ ਇਕ ਭਿਵਾਨੀ ਅਤੇ ਦੋ ਰੋਹਤਕ ਦੇ ਦੱਸੇ ਜਾ ਰਹੇ ਹਨ ।ਇਕ ਸ਼ੂਟਰ ਦਾ ਨਾਂ ਜਤਿੰਦਰ ਹੈ ਜੋ ਰੋਹਤਕ ਦੇ ਕਲਾਨੌਰ ਦਾ ਰਹਿਣ ਵਾਲਾ ਹੈ ।ਬਾਕੀ ਦੇ ਦੋ ਸ਼ੂਟਰਾਂ ਦੀ ਪਛਾਣ ਮੋਹਿਤ ਚੋਹਾਨ ਅਤੇ ਮਨੀਸ਼ ਚਜੋਂ ਹੋਈ ਹੈ। ਇਹ ਸਾਰੇ ਹਰਿਆਣਾ ਦੇ ਹਨ ਅਤੇ ਇਨ੍ਹਾਂ ਦੇ ਸਬੰਧ ਲਾਰੇਂਸ ਬਿਸ਼ਨੋਈ ਗੁਰੱਪ ਨਾਲ ਹਨ ।
ਤੁਹਾਨੂੰ ਦੱਸ ਦਈਏ ਕਿ 10 ਨਵੰਬਰ ਨੂੰ ਦੋ ਮੋਟਰਸਾਈਕਲਾਂ ‘ਤੇ ਆਏ ਕਰੀਬ ਛੇ ਸ਼ੂਟਰਾਂ ਨੇ ਦੁਕਾਨ ‘ਤੇ ਬੈਠੇ ਡੇਰਾ ਪੇ੍ਰਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਗੋਲੀਕਾਂਡ ਚ ਇਕ ਗਨਮੈਨ ਅਤੇ ਇਕ ਗੁਆਂਢੀ ਵੀ ਜ਼ਖਮੀ ਹੋਏ ਸਨ ।ਮਿਲੀ ਜਾਣਕਾਰੀ ਮੁਤਾਬਿਕ ਦੇਰ ਸ਼ਾਮ ਤਕ ਦਿੱਲੀ ਪੁਲਿਸ ਪੈ੍ਰਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰ ਸਕਦੀ ਹੈ ।