ਚੰਡੀਗੜ੍ਹ- ਸਿਧਾਰਥ ਚਟੋਪਾਧਿਆਇਆ ਨੂੰ ਪੰਜਾਬ ਦਾ ਡੀ.ਜੀ.ਪੀ ਲਗਾਏ ਜਾਣ ਤੇ ਸ਼੍ਰੌਮਣੀ ਅਕਾਲੀ ਦਲ ਖੌਫਜ਼ਦਾ ਹੈ.ਅਕਾਲੀ ਦਲ ਨੂੰ ਖਦਸ਼ਾ ਹੈ ਕੀ ਨਵਾਂ ਅਫਸਰ ਲਗਾ ਕੇ ਪਾਰਟੀ ਦੇ ਵੱਡੇ ਲੀਡਰਾਂ ‘ਤੇ ਝੂਠੀ ਕਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ.ਅਕਾਲੀ ਦਲ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਪੰਜਾਬ ਚ ਪੱਕਾ ਡੀ.ਜੀ.ਪੀ ਲਗਾਏ ਜਾਣ ਦੀ ਮੰਗ ਕੀਤੀ ਹੈ.
ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਨੇਤਾ ਡਾ. ਦਲਜੀਤ ਚੀਮਾ ਨੇ ਚੰਡੀਗੜ੍ਹ ਚ ਪੈ੍ਰਸ ਕਾਨਫਰੰਸ ਦੌਰਾਨ ਚਟੋਪਾਧਿਆਇਆ ਦੀ ਨਿਯੁਕਤੀ ‘ਤੇ ਸਵਾਲ ਚੁੱਕੇ.ਉਨ੍ਹਾਂ ਕਿਹਾ ਕੀ 21 ਤਰੀਕ ਨੂੰ ਪੈਨਲ ਵਲੋਂ ਨਵੇਂ ਡੀ.ਜੀ.ਪੀ ਦੀ ਚੋਣ ਕੀਤੀ ਜਾਣੀ ਹੈ.ਉਸਤੋਂ ਪਹਿਲਾਂ ਸਿਰਫ ਚਾਰ ਦਿਨ ਲਈ ਚਟੋਪਾਧਿਆਇਆ ਨੂੰ ਮੁੱਖ ਅਹੁਦਾ ਦੇ ਕੇ ਚੰਨੀ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ.ਚੀਮਾ ਨੇ ਕਿਹਾ ਕੀ ਦਿਨਕਰ ਗੁਪਤਾ ਤੋਂ ਬਾਅਦ ਪੰਜਾਬ ਨੂੰ ਅਜੇ ਤਕ ਪੱਕਾ ਡੀ.ਜੀ.ਪੀ ਨਹੀਂ ਮਿਲਿਆ ਹੈ.
ਅਕਾਲੀ ਦਲ ਨੇ ਖਦਸ਼ਾ ਜਤਾਇਆ ਹੈ ਕੀ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰਨ ਲਈ ਕਾਂਗਰਸ ਸਰਕਾਰ ਵਲੌਂ ਡੀ.ਜੀ.ਪੀ ਲਗਾਇਆ ਗਿਆ ਹੈ.ਅਕਾਲੀ ਦਲ ਦਾ ਕਹਿਣਾ ਹੈ ਕੀ ਚਟੋਪਾਧਿਆਇਆ ਵਿਵਾਦਿਤ ਅਫਸਰ ਹਨ ਅਤੇ ਇਨ੍ਹਾਂ ਨੇ ਸਾਬਕਾ ਡੀ.ਜੀ.ਪੀ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਖਿਲਾਫ ਵੀ ਸ਼ਿਕਾਇਤਾਂ ਕੀਤੀਆਂ ਸਨ.
ਅਕਾਲੀ ਦਲ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਦਖਲਅੰਦਾਜ਼ੀ ਕਰ ਪੰਜਾਬ ਦਾ ਡੀ.ਜੀ.ਪੀ ਬਦਲਣ ਅਤੇ ਇੱਕ ਪੱਕਾ ਅਫਸਰ ਲਗਾਉਣ ਦੀ ਮੰਗ ਕੀਤੀ ਹੈ.