ਡੈਸਕ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸਿੱਖ ਗੁਰਦੁਆਰਾ ਸੋ ਧਬਿੱਲ 2023 ਲਿਆਉਣ ਦੇ ਵਿਰੋਧ ਚ ਸੋਮਵਾਰ ਨੂੰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਕਮੇਟੀ ਪ੍ਰਧਾਨ ਹਾਜਿੰਦਰ ਧਾਮੀ ਨੇ ਇਜਲਾਸ ਦੀ ਸ਼ੁਰੂਆਤ ਚ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਖਾਂ ਦੇ ਮਸਲਿਆਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਹੈ । ਧਾਮੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵਲੋਂ ਬਿੱਲ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੌਰਚੇ ਦਾ ਐਲਾਨ ਕੀਤਾ ਜਾਵੇਗਾ। ਸ਼੍ਰੌਮਣੀ ਕਮੇਟੀ ਪ੍ਰਧਾਨ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਵਿਧਾਇਕ ਬੁੱਧਰਾਮ ਨੂੰ ਸਿੱਖ ਕੌਮ ਤੋਂ ਜਨਤਕ ਮੁਆਫੀ ਮੰਗਣ ਦੀ ਗੱਲ ਕੀਤੀ ਹੈ।
ਵਿਸ਼ੇਸ਼ ਇਜਲਾਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਵਲੋਂ ਕੀਤੇ ਗਏ ਟਵੀਟ ਦਾ ਪ੍ਰਧਾਨ ਧਾਮੀ ਨੇ ਕਰਾਰਾ ਜਵਾਬ ਦਿੱਤਾ ਹੈ ।ਧਾਮੀ ਮੁਤਾਬਿਕ ਉਹ ਕਿਸੇ ਪਰਿਵਾਰ ਜਾਂ ਨੇਤਾ ਦੇ ਕਹਿਣ ‘ਤੇ ਫੈਸਲੇ ਨਹੀਂ ਲੈਂਦੇ। ਪਰ ਪੰਜਾਬ ਦੀ ਸਰਕਾਰ ਅਤੇ ਮੁੱਖ ਮੰਤਰੀ ਦਿੱਲੀ ਤੋਂ ਚਲਦੀ ਹੈ।ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਹੀ ਮੁੱਖ ਮੰਤਰੀ ਮਾਨ ਵਲੋਂ ਸਿੱਖਾਂ ਨਾਲ ਪੰਗੇ ਲਏ ਜਾ ਰਹੇ ਹਨ ।
ਆਪਣੇ ਸੰਬੌਧਨ ਦੌਰਾਨ ਜਦੋਂ ਪ੍ਰਧਾਨ ਧਾਮੀ ਨੇ ਮੁੱਖ ਮੰਤਰੀ ਨੂੰ ਭਗਵੰਤ ਸਿੰਘ ਮਾਨ ਲੈ ਕੇ ਜ਼ਿਕਰ ਕੀਤਾ ਤਾਂ ਉੱਥੇ ਮੌਜੂਦ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਸਦਾ ਵਿਰੋਧ ਕਰ ਪ੍ਰਧਾਨ ਨੂੰ ਟੋਕਿਆ। ਧਾਮੀ ਨੇ ਇਸ ‘ਤੇ ਸਹਿਮਤੀ ਜਤਾਉਂਦਿਆਂ ਹੋਇਆਂ ਭਾਸ਼ਣ ਤੋਂ ਸਿੰਘ ਸ਼ਬਦ ਨੂੰ ਹਟਾਉਣ ਲਈ ਕਿਹਾ । ਉਨ੍ਹਾਂ ਖੇਦ ਜਤਾਉਦਿਆਂ ਕਿਹਾ ਕਿ ਉਨ੍ਹਾਂ ਨੇ ਰੂਟੀਨ ਤਹਿਤ ਮੁੱਖ ਮੰਤਰੀ ਦੇ ਨਾਂ ਚ ਸਿੰਘ ਸ਼ਬਦ ਜੋੜ ਦਿੱਤਾ ਜਦਕਿ ਭਗਵੰਤ ਮਾਨ ਖੁਦ ਆਪਣੇ ਆਪ ਨੂੰ ਸਿੱਖ ਨਹੀਂ ਸਮਝਦੇ।ਖਬਰ ਲਿਖੇ ਜਾਣ ਤਕ ਇਜਲਾਸ ਜਾਰੀ ਹੈ।