TV Punjab | Punjabi News Channel

ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦਾ ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ

FacebookTwitterWhatsAppCopy Link

ਪਟਿਆਲਾ : ਟੋਕੀਓ ‘ਚ ਚੱਲ ਰਹੀਆਂ ਉਲੰਪਿਕ ਖੇਡਾਂ ਦੇ ਡਿਸਕਸ ਥਰੋਅ ਮੁਕਾਬਲੇ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਐਨ.ਆਈ.ਐੱਸ. ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਡਿਸਕਸ ਸੁੱਟਣ ਮੁਕਾਬਲੇ ਦੀ ਫਾਈਨਲ ਸੂਚੀ ‘ਚ ਛੇਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ ਦੇ ਸਵਾਗਤ ਲਈ ਐਨ.ਆਈ.ਐੱਸ. ਦੇ ਕੋਚ ਤੇ ਖੇਡ ਪ੍ਰੇਮੀ ਹਾਜ਼ਰ ਸਨ। ਕਮਲਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ‘ਚ ਖੇਡਾਂ ਲਈ ਬੁਨਿਆਦੀ ਸਹੂਲਤਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ।

ਕਮਲਪ੍ਰੀਤ ਨੇ ਕਿਹਾ ਕਿ ਉਸ ਦਾ ਅਗਲਾ ਟੀਚਾ ਪੈਰਿਸ ਉਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ।ਇਸ ਮੌਕੇ ਕਮਲਪ੍ਰੀਤ ਦੀ ਕੋਚ ਰਾਖੀ ਤਿਆਗੀ ਦੀ ਮੌਜੂਦ ਸਨ।ਇਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ) ਲਈ ਰਵਾਨਾ ਹੋ ਗਈ।

ਟੀਵੀ ਪੰਜਾਬ ਬਿਊਰੋ

Exit mobile version