ਚਲਾ ਗਿਆ ਦੁਨੀਆਂ ਨੂੰ ਹਸਾਉਣ ਵਾਲਾ, ਰਾਜੂ ਸ਼੍ਰੀਵਾਸਤਵ ਦੀ ਹੋਈ ਮੌਤ

ਮੁੰਬਈ- ਦੇਸ਼ ਦੇ ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਇਸ ਦੁਨੀਆਂ ਨੂੰ ਅਲਵੀਦਾ ਆਖ ਗਏ ਹਨ । ਉਹ 58 ਸਾਲ ਦੇ ਸਨ। ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਹਾਰਟ ਅਟੈਕ ਤੋਂ ਬਾਅਦ 10 ਅਗਸਤ ਨੂੰ ਉਨ੍ਹਾਂ ਨੂੰ ਏਮਜ਼ ‘ਚ ਦਾਖ਼ਲ ਕਰਵਾਇਆ ਸੀ ਜਿਸ ਤੋਂ ਬਾਅਦ ਉਹ ਕੋਮਾ ‘ਚ ਚਲੇ ਗਏ ਸਨ। ਉੱਥੇ ਹੀ ਉਨ੍ਹਾਂ ਅੱਜ ਆਖਰੀ ਸਾਹ ਲਿਆ। ਹਾਲਾਂਕਿ ਉਹ ਕਾਫੀ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ। ਰਾਜੂ ਸ਼੍ਰੀਵਾਸਤਵ ਦਾ ਏਮਜ਼ ‘ਚ ਮਸ਼ਹੂਰ ਡਾਕਟਰ ਨਿਤੀਸ਼ ਨਾਇਕ ਦੀ ਅਗਵਾਈ ‘ਚ ਇਲਾਜ ਕੀਤਾ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਰਾਜੂ ਸ਼੍ਰੀਵਾਸਤਵ ਦੇ ਦਿਮਾਗ ਨੂੰ ਛੱਡ ਕੇ ਬਾਕੀ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰ ਰਹੇ ਸਨ।

ਏਮਜ਼ ਦੇ ਆਈਸੀਯੂ ‘ਚ ਦਾਖ਼ਲ ਰਾਜੂ ਸ੍ਰੀਵਾਸਤਵ (Raju Srivastava) ਨੂੰ ਪਿਛਲੇ ਡੇਢ ਹਫ਼ਤੇ ਦੌਰਾਨ ਇਨਫੈਕਸ਼ਨ ਕਾਰਨ ਕਈ ਵਾਰ ਬੁਖ਼ਾਰ ਹੋਇਆ ਸੀ। ਦਿਮਾਗ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਅੰਗ ਕੰਮ ਕਰ ਰਹੇ ਸਨ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਸੀ।

ਉਹਨਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ। ਉਹ ਪਿਛਲੇ 42 ਦਿਨਾਂ ਤੋਂ ਇੱਥੇ ਇਲਾਜ ਅਧੀਨ ਸੀ। ਕਾਮੇਡੀਅਨ ਰਾਜੂ ਨੂੰ 10 ਅਗਸਤ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ।

ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ 25 ਦਸੰਤਬਰ 1963 ਨੂੰ ਹੋਇਆ ਸੀ। ਸ਼੍ਰੀਵਾਸਤਵ 1980 ਦੇ ਦਹਾਕੇ ਦੇ ਅਖੀਰ ਤੋਂ ਮਨੋਰੰਜਨ ਜਗਤ ਵਿਚ ਸਰਗਰਮ ਸਨ। ਉਹਨਾਂ ਨੇ 2005 ਵਿਚ ਸਟੈਂਡ-ਅੱਪ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਪਹਿਲੇ ਸੀਜ਼ਨ ਵਿਚ ਹਿੱਸਾ ਲੈਣ ਤੋਂ ਬਾਅਦ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਉਹਨਾਂ ਨੇ ‘ਮੈਨੇ ਪਿਆਰ ਕੀਆ’, ‘ਬਾਜ਼ੀਗਰ’, ‘ਬੰਬੇ ਟੂ ਗੋਆ’ (ਰੀਮੇਕ) ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।