ਸੰਗਰੂਰ ਦੇ ਹਲਕਾ ਇੰਚਾਰਜ ਗੁਰਮੇਲ ਸਿੰਘ ਨੂੰ ‘ਆਪ’ ਨੇ ਬਣਾਇਆ ਲੋਕ ਸਭਾ ਉਮੀਦਵਾਰ

ਜਲੰਧਰ- ਆਮ ਆਦਮੀ ਪਾਰਟੀ ਦੇ ਸੰਗਰੂਰ ਜਿਲ੍ਹਾ ਇੰਚਾਰਜ ਨੌਜਵਾਨ ਆਗੂ ਗੁਰਮੇਲ ਸਿੰਘ ਨੂੰ ਪਾਰਟੀ ਨੇ ਸੰਗਰੂਰ ਜ਼ਿਮਣੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ । ‘ਆਪ’ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਦਾ ਐਲਾਨ ਕੀਤਾ ਹੈ ।ਮਾਨ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਗੁਰਮੇਲ ਸਿੰਘ ਨੂੰ ਵਧਾਈ ਦਿੱਤੀ ਹੈ ।ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਸੰਗਰੂਰ ਲੋਕ ਸਬਾ ਸੀਟ ਖਾਲੀ ਹੋ ਗਈ ਸੀ ।ਮਾਨ ਨੇ ਸਾਂਸਦ ਦੇ ਅਹੁਦੇ ਤੋਂ ਅਸਤੀਫਾ ਦੇ ਪੰਜਾਬ ਦੀ ਕਮਾਨ ਸਾਂਭ ਲਈ ਸੀ ।

ਹੁਣ ਇਸ ਖਾਲੀ ਸੀਟ ‘ਤੇ ਲੋਕ ਸਭਾ ਦੀ ਜ਼ਿਮਣੀ ਚੋਣ 23 ਜੂਨ ਨੂੰ ਹੋਣ ਜਾ ਰਹੀ ਹੈ । ਨਤੀਜਾ 26 ਜੂਨ ਨੂੰ ਆਵੇਗਾ । ਤਿੰਨ ਦਿਨ ਬਾਅਦ 6 ਜੂਨ ਤਕ ਜ਼ਿਮਣੀ ਚੋਣ ਦੇ ਪਰਚੇ ਭਰੇ ਜਾਣਗੇ ।

ਇਸਤੋਂ ਪਹਿਲਾਂ ਸਿਰਫ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਿਮਰਨਜੀਤ ਸਿੰਘ ਮਾਨ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ ।ਬਾਜਪਾ ਵਲੋਂ ਪਰਮਿੰਦਰ ਢੀਂਡਸਾ ਨੂੰ ਟਿਕਟ ਦੇਣ ਦੀ ਚਰਚਾ ਹੈ ਜਦਕਿ ਕਾਂਗਰਸ ਵਲੋਂ ਅਜੇ ਤਕ ਕਿਸੇ ਵੀ ਨਾਂ ਦਾ ਫੈਸਲਾ ਨਹੀਂ ਕੀਤਾ ਹੈ ।