● On air now · ਟੀਵੀ ਪੰਜਾਬ

Punjabi News · Since 2013

Breaking

Mississauga ‘ਚ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ

Vancouver – ਮਾਮਲਾ ਮਿਸੀਸਾਗਾ ਤੋਂ ਸਾਹਮਣੇ ਆਇਆ ਜਿੱਥੇ ਵਿਅਕਤੀਆਂ ‘ਚ ਜੋ ਝਗੜਾ ਹੋਇਆ, ਉਸ ਤੋਂ ਬਾਅਦ ਇਕ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਸਾਰੀ ਜਾਣਕਾਰੀ ਪੀਲ ਪੁਲਿਸ ਨੇ ਸਾਂਝੀ ਕੀਤੀ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਵਿੱਚ…


Vancouver – ਮਾਮਲਾ ਮਿਸੀਸਾਗਾ ਤੋਂ ਸਾਹਮਣੇ ਆਇਆ ਜਿੱਥੇ ਵਿਅਕਤੀਆਂ ‘ਚ ਜੋ ਝਗੜਾ ਹੋਇਆ, ਉਸ ਤੋਂ ਬਾਅਦ ਇਕ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਸਾਰੀ ਜਾਣਕਾਰੀ ਪੀਲ ਪੁਲਿਸ ਨੇ ਸਾਂਝੀ ਕੀਤੀ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਵਿੱਚ ਦੋ ਵਿਅਕਤੀਆਂ ਵਿੱਚ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੀਲ ਰੀਜਨਲ ਪੁਲਿਸ (ਪੀਆਰਪੀ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਜ ਸਵੇਰੇ 10:45 ਵਜੇ ਤੋਂ ਪਹਿਲਾਂ ਇਸ ਬਾਰੇ ਕਾਲ ਆਈ। ਉਨ੍ਹਾਂ ਨੂੰ ਮਿਸੀਸਾਗਾ ਦੇ ਗਲੇਨ ਏਰਿਨ ਡਰਾਈਵ ਅਤੇ ਬ੍ਰਿਟਾਨੀਆ ਰੋਡ ਦੇ ਖੇਤਰ ਵਿੱਚ ਹਮਲੇ ਦੀ ਰਿਪੋਰਟ ਮਿਲੀ । ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋ ਵਿਅਕਤੀਆਂ ਵਿੱਚ ਝਗੜਾ ਹੋਇਆ ਸੀ। ਇਸ ਦੌਰਾਨ ਇੱਕ ਵਿਅਕਤੀ ਨੂੰ ਸੱਟ ਲੱਗ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਫ਼ਿਲਹਾਲ ਪੁਲਿਸ ਨੇ ਅਜੇ ਇਸ ਘਟਨਾ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਪੀੜਤ ਦ ਨਾਮ ਵੀ ਜਨਤਕ ਨਹੀਂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


Filed under