ਬੈਂਕ ਕ੍ਰੈਡਿਟ 6.48 ਫੀਸਦ ਵਧਿਆ

ਮੁੰਬਈ : ਆਰਬੀਆਈ ਦੇ ਅੰਕੜਿਆਂ ਅਨੁਸਾਰ 8 ਅਕਤੂਬਰ ਨੂੰ ਖਤਮ ਹੋਏ ਪੰਦਰਵਾੜੇ ਵਿਚ ਬੈਂਕ ਕ੍ਰੈਡਿਟ 6.48 ਫੀਸਦੀ ਵਧ ਕੇ 110.13 ਲੱਖ ਕਰੋੜ ਰੁਪਏ ਅਤੇ ਜਮ੍ਹਾਂ ਰਕਮ 10.16 ਫੀਸਦੀ ਵਧ ਕੇ 157.56 ਲੱਖ ਕਰੋੜ ਰੁਪਏ ਹੋ ਗਈ।

ਪਿਛਲੇ ਸਾਲ 9 ਅਕਤੂਬਰ ਨੂੰ ਖਤਮ ਹੋਏ ਪੰਦਰਵਾੜੇ ਵਿਚ ਬੈਂਕ ਕ੍ਰੈਡਿਟ 103.43 ਲੱਖ ਕਰੋੜ ਰੁਪਏ ਅਤੇ ਜਮ੍ਹਾਂ ਰਕਮ 143.02 ਲੱਖ ਕਰੋੜ ਰੁਪਏ ਸੀ, ਆਰਬੀਆਈ ਵੱਲੋਂ ਭਾਰਤ ਵਿਚ ਅਨੁਸੂਚਿਤ ਬੈਂਕਾਂ ਦੀ ਸਥਿਤੀ ਵੀਰਵਾਰ ਨੂੰ ਜਾਰੀ ਕੀਤੀ ਗਈ।

ਅੰਕੜਿਆਂ ਦੇ ਅਨੁਸਾਰ, 24 ਸਤੰਬਰ, 2021 ਨੂੰ ਖਤਮ ਹੋਏ ਪਿਛਲੇ ਪੰਦਰਵਾੜੇ ਵਿਚ ਬੈਂਕ ਕ੍ਰੈਡਿਟ ਵਿਚ 6.67 ਪ੍ਰਤੀਸ਼ਤ ਅਤੇ ਜਮ੍ਹਾਂ ਰਕਮ ਵਿਚ 9.34 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਿੱਤੀ ਸਾਲ 2020-21 ਵਿਚ, ਬੈਂਕ ਕ੍ਰੈਡਿਟ ਵਿਚ 5.56 ਪ੍ਰਤੀਸ਼ਤ ਅਤੇ ਜਮ੍ਹਾਂ ਰਕਮ ਵਿਚ 11.4 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਟੀਵੀ ਪੰਜਾਬ ਬਿਊਰੋ