Site icon TV Punjab | Punjabi News Channel

ਮੈਲੀ ਵਿਖੇ ਵਿਚਾਰ ਚਰਚਾ ਅਤੇ ਕਵੀ ਦਰਬਾਰ

ਮਾਹਿਲਪੁਰ : ਪ੍ਰਗਤੀਸ਼ੀਲ ਲੇਖਕ ਸੰਘ (ਰਜਿ.) ਇਕਾਈ ਮਾਹਿਲਪੁਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਪਿੰਡ ਮੈਲੀ ਵਿਖੇ ਕੁਦਰਤ ਦੀ ਗੋਦ ਵਿਖੇ ਕਰਵਾਇਆ ਗਿਆ।

ਵਿਚਾਰ ਚਰਚਾ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚੋਂ ਘਟਨਾਵਾਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਦੀ ਵਿਚਾਰਧਾਰਾ ਦੇ ਲੋਕ ਪੱਖਾਂ ਨੂੰ ਉਜਾਗਰ ਕੀਤਾ।

ਉਹਨਾਂ ਬਾਬੇ ਨਾਨਕ ਵੱਲੋਂ ਹੱਥੀਂ ਕਿਰਤ ਕਰਨ ਨੂੰ ਵਡਿਆਉਂਦਿਆਂ ਖੇਤੀ ਨੂੰ ਉੱਤਮ ਕਾਰਜ ਦੱਸਿਆ। ਇਸ ਮੌਕੇ ਤੇ ਹੋਏ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਸੁਨੀਲ ਚੰਦਿਆਣਵੀ, ਸ਼ਮਸ਼ੇਰ ਮੋਹੀ, ਨਵਤੇਜ ਗੜ੍ਹਦੀਵਾਲਾ, ਜੀਵਨ ਚੰਦੇਲੀ ਅਤੇ ਸੰਤੋਖ ਸਿੰਘ ਪੰਚ ਸ਼ਾਮਿਲ ਹੋਏ।

ਕਵੀ ਦਰਬਾਰ ਵਿਚ ਪ੍ਰੋ. ਸੁਰਜੀਤ ਜੱਜ, ਸੁਨੀਲ ਚੰਦਿਆਣਵੀਂ, ਸ਼ਮਸ਼ੇਰ ਮੋਹੀ, ਨਵਤੇਜ ਗੜ੍ਹਦੀਵਾਲਾ, ਜੀਵਨ ਚੰਦੇਲੀ, ਦੀਪ ਕਲੇਰ, ਹਰਮਿੰਦਰ ਸਾਹਿਲ, ਪਰਮਜੀਤ ਕਾਤਿਬ, ਜੋਗਾ ਸਿੰਘ ਬੁੱਲਾਂ, ਦਵਿੰਦਰ, ਦੀਪ ਰੌਸ਼ਨ, ਬਿੱਲਾ ਖੜੌਦੀ, ਸੁਰਿੰਦਰ ਪਾਲ ਪਰਦੇਸੀ, ਬੱਬੂ ਮਾਹਿਲਪੁਰੀ ਆਦਿ ਨੇ ਆਪਣੀਆਂ ਕਾਵਿ-ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਮਹਿਮਾਨਾਂ ਨੂੰ ਜੀ ਆਇਆਂ ਜੀਵਨ ਚੰਦੇਲੀ ਅਤੇ ਧੰਨਵਾਦੀ ਸ਼ਬਦ ਹਰਬੰਸ ਹੀਉਂ ਨੇ ਕਹੇ। ਸਟੇਜ ਦੀ ਕਾਰਵਾਈ ਹਰਮਿੰਦਰ ਸਾਹਿਲ ਅਤੇ ਪਰਮਜੀਤ ਕਾਤਿਬ ਨੇ ਬਾਖੂਬੀ ਨਿਭਾਈ।

ਇਸ ਮੌਕੇ ‘ਤੇ ਪਰਮਜੀਤ ਚਾਹਲ ਐਡਵੋਕੇਟ, ਸ਼ਸ਼ੀ ਚੰਦਰ ਦਸੂਹਾ, ਤਲਵਿੰਦਰ ਸ਼ੇਰਗਿੱਲ, ਚਰਨਜੀਤ ਸਿੰਘ ਚੰਨੀ ਸਰਪੰਚ ਮੈਲੀ, ਸਵਰਨ ਸਿੰਘ ਪੰਚ, ਸੁਖਬੀਰ ਸਿੰਘ ਮੈਲੀ, ਪ੍ਰਿੰ. ਸਰਬਜੀਤ ਸਿੰਘ,ਮਲਕੀਤ ਸਿੰਘ, ਹਰਸ਼ਦੀਪ, ਮਨਜੀਤ ਮੈਲੀ, ਜਸਵੀਰ ਬੇਗ਼ਮਪੁਰੀ, ਆਦਿ ਵੀ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version