ਡੈਸਕ- ਦੀਪ ਉਤਸਵ ਲਈ ਅਯੁੱਧਿਆ ਰੌਸ਼ਨੀ ਨਾਲ ਚਮਕ ਉਠੀ ਹੈ। ਅਜਿਹੀ ਸਜਾਵਟ ਹੋਈ ਹੈ ਕਿ ਮੰਨੋ ਦੇਵਲੋਕ ਪ੍ਰਿਥਵੀ ‘ਤੇ ਉਤਰ ਆਇਆ ਹੋਵੇ। ਚਮਚਮਾਉਂਦੀਆਂ ਸੜਕਾਂ, ਇਕ ਰੰਗ ਵਿਚ ਰੰਗੇ ਭਵਨ ਤੇ ਆਕਰਸ਼ਕ ਲਾਈਟਿੰਗ ਨਾਲ ਰਾਮਕਥਾ ਆਧਾਰਿਤ 15 ਘਾਟ ਤੇ ਹੋਰ ਕਈ ਸਵਾਗਤ ਦੁਆਰ ਅਯੁੱਧਿਆ ਦੀ ਸ਼ੋਭਾ ਵਧਾ ਰਹੇ ਹਨ। ਸ਼ਨੀਵਾਰ ਨੂੰ ਹੋਣ ਵਾਲੇ ਦੀਪ ਉਤਸਵ ‘ਚ ਰਾਮ ਕੀ ਪੌੜੀ ‘ਤੇ 21 ਲੱਖ ਦੀਵੇ ਜਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਵਿਸ਼ਵ ਰਿਕਾਰਡ ਵੀ ਸਾਬਤ ਹੋਵੇਗਾ। ਇਸ ਰਿਕਾਰਡ ਨੂੰ ਹਾਸਲ ਕਰਨ ਲਈ 3 ਲੱਖ 60 ਹਜ਼ਾਰ ਹੋਰ ਦੀਵੇ ਵੀ ਜਗਾਏ ਜਾਣਗੇ ਤਾਂ ਜੋ ਦੀਵੇ ਦੀ ਮਾਲਾ ਨਿਰੰਤਰ ਜਗਦੀ ਰਹੇ।
ਅੱਜ ਸ਼ਾਮ ਹੁੰਦੇ ਹੀ ਜਿਵੇਂ ਹੀ ਰਾਮਲੱਲਾ ਦੇ ਦਰਬਾਰ ਵਿਚ ਪਹਿਲਾ ਦੀਪ ਜਲੇਗਾ,ਪੂਰੀ ਅਯੁੱਧਿਆ ਜਗਮਗ ਹੋ ਜਾਵੇਗੀ। ਭਗਵਾਨ ਸ਼੍ਰੀਰਾਮ ਪੁਸ਼ਪਕ ਵਿਮਾਨ ਰੂਪੀ ਹੈਲੀਕਾਪਟਰ ਤੋਂ ਅਯੁੱਧਿਆ ਪਧਾਰਨਗੇ। ਸੀਐੱਮ ਯੋਗੀ ਤੇ ਰਾਜਪਾਲ ਆਨੰਦੀ ਬੇਨ ਪਟੇਲ ਇਸਦੀ ਅਗਵਾਈ ਕਰਨਗੇ। ਇਸ ਦੇ ਬਾਅਦ ਸ਼੍ਰੀਰਾਮ ਯੋਗੀ ਸ਼੍ਰੀਰਾਮ ਦਾ ਰਾਜਤਿਲਕ ਕਰਨਗੇ। ਗ੍ਰੀਨ ਪਟਾਕਿਆਂ ਦੀ ਆਤਿਸ਼ਬਾਜ਼ੀ 20 ਮਿੰਟ ਤੱਕ ਹੋਵੇਗੀ। ਇਸ ‘ਤੇ ਲਗਭਗ 80 ਲੱਖ ਰੁਪਏ ਖਰਚੇ ਜਾ ਰਹੇ ਹਨ।
ਹਨੂੰਮਾਨ ਜਯੰਤੀ ਮੌਕੇ ‘ਤੇ ਰਾਮਨਗਰੀ ਸ਼ਨੀਵਾਰ ਨੂੰ ਫਿਰ ਤੋਂ ਇਤਿਹਾਸ ਰਚਨ ਦੀ ਦਲਿਹੀਜ਼ ‘ਤੇ ਖੜ੍ਹੀ ਹੈ। ਰਾਮ ਕੀ ਪੌੜੀ ਦੇ 51 ਘਾਟਾਂ ‘ਤੇ ਦੀਪਮਾਲਾਵਾਂ ਸਜ ਗਈਆਂ ਹਨ। 24.60 ਲੱਖ ਦੀਏ ਵਿਛਾਏ ਜਾ ਚੁੱਕੇ ਹਨ। ਸ਼ੁੱਕਰਵਾਰ ਦੀ ਦੇਰ ਸ਼ਾਮ ਤੱਕ ਦੀਵਿਆਂ ਦੀ ਗਿਣਤੀ ਗਿਨੀਜ਼ ਬੁੱਕ ਆਫ ਰਿਕਾਰਡ ਦੀ ਟੀਮ ਕਰਨ ਵਿਚ ਲੱਗੀ ਰਹੀ। ਅੱਜ ਸਵੇਰ ਤੋਂ ਦੀਵਿਆਂ ਵਿਚ ਤੇਲ ਤੇ ਬਾਤੀ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸ਼ਾਮ ਨੂੰ ਸਾਰੇ ਘਾਟਾਂ ‘ਤੇ ਦੀਪ ਜਲਾਏ ਜਾਣਗੇ।
ਦੀਵੇ ਵਿਚ ਤੇਲ ਭਰਨ ਲਈ 1-1 ਲੀਟਰ ਸਰ੍ਹੋਂ ਦੀ ਤੇਲ ਦਿੱਤੀ ਜਾਵੇਗੀ। ਹਰ ਇਕ ਦੀਵੇ ਵਿਚ 30 ਐੱਮਐੱਲ ਤੇਲ ਪਾਇਆ ਜਾਵੇਗਾ। ਦੀਵੇ ਦਾ ਉਪਰੀ ਹਿੱਸਾ ਕੁਝ ਖਾਲੀ ਰੱਖਿਆ ਜਾਵੇਗਾ ਤਾਂ ਕਿ ਤੇਲ ਘਾਟ ‘ਤੇ ਨਾ ਡਿੱਗੇ। ਦੀਪ ਉਤਸਵ ਨੋਡਲ ਅਧਿਕਾਰੀ ਪ੍ਰੋ. ਸੰਤ ਸ਼ਰਨ ਮਿਸ਼ਰ ਨੇ ਦੱਸਿਆ ਕਿ ਦੀਪ ਉਤਸਵ ਅਦਭੁੱਤ ਹੋਵੇਗਾ। 51 ਘਾਟਾਂ ‘ਤੇ ਦੀਵਿਆਂ ਦੀ ਸੁਰੱਖਿਆ ਪੁਲਿਸ ਪ੍ਰਸ਼ਾਸਨ ਤੇ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ।