ਗਰੀਬਾਂ ਲਈ ਮਾਨ ਸਰਕਾਰ ਦੀ ਪਹਿਲ , ਘਰ ਬੈਠੇ ਮਿਲੇਗਾ ਡਿਪੂ ਦਾ ਰਾਸ਼ਨ

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਨੂੰ ਸਹੂਲਤ ਦਿੰਦਿਆ ਹੋਇਆ ਨਵੀਂ ਪਹਿਲਕਦਮੀ ਕੀਤੀ ਹੈ । ਸੀ.ਐੱਮ ਭਗਵੰਤ ਮਾਨ ਮੁਤਾਬਿਕ ਹੁਣ ਪੰਜਾਬ ਦੀ ਗਰੀਬ ਜਨਤਾ ਨੂੰ ਰਾਸ਼ਨ ਲੈਣ ਲਈ ਸਰਕਾਰੀ ਡਿਪੂਆਂ ਦੀ ਲਾਈਨ ਚ ਘੰਟਿਆਂ ਖੜੇ ਰਹਿਣ ਦੀ ਲੋੜ ਨਹੀਂ ਪਵੇਗੀ ।ਸਰਕਾਰ ਹੁਣ ਘਰ ਤੱਕ ਰਾਸ਼ਨ ਦੀ ਪਹੁੰਚ ਕਰੇਗੀ ।ਸੀ.ਐੱਮ ਮਾਨ ਮੁਤਾਬਿਕ ਬਹੁਤ ਜਲਦ ਹੀ ਇਸ ਯੋਜਨਾ ਨੂੰ ਸੂਬੇ ਭਰ ਚ ਲਾਗੂ ਕਰ ਦਿੱਤਾ ਜਾਵੇਗਾ ।

ਸੀ.ਐੱਮ ਭਗਵੰਤ ਮਾਨ ਵਲੋਂ ਜਾਰੀ ਵੀਡੀਓ ਸੰਦੇਸ਼ ਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ .ਮਾਨ ਮੁਤਾਬਿਕ ਅੱਜ ਦੇ ਸਮੇਂ ਚ ਹਰ ਇਕ ਚੀਜ਼ ਮੋਬਾਇਲ ਦੀ ਇਕ ਕਾਲ ‘ਤੇ ਘਰ ਬੈਠੇ ਮਿਲ ਜਾਂਦੀ ਹੈ ।ਅਜੋਕੇ ਸਮੇਂ ਚ ਗਰੀਬ ਤਬਕਾ ਰਾਸ਼ਨ ਲੈਣ ਲਈ ਸਰਕਾਰੀ ਡਿਪੂਆਂ ਦੇ ਬਾਹਰ ਘੰਟਿਆ ਲਾਈਨ ਚ ਖੜਾ ਰਹਿਣਾ ਪੈਂਦਾ ਹੈ ।ਸਰਕਾਰ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਸਹੂਲਤ ਆਪਸ਼ਨਲ ਹੈ .ਜਿਸਦਾ ਘਰ ਡਿਪੂ ਦੇ ਨੇੜੇ ਹੈ ਉਹ ਇਸ ਸੂਵਿਧਾ ਨੂੰ ਲੈਣ ਤੋਂ ਇਨਕਾਰ ਵੀ ਕਰ ਸਕਦਾ ਹੈ । ਮਾਨ ਮੁਤਾਬਿਕ ਇਹ ਯੋਜਨਾ ਪਹਿਲਾਂ ਦਿੱਲੀ ਚ ਵੀ ਸ਼ੁਰੂ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਵਲੋਂ ਇਸ ਨੂੰ ਰੋਕ ਦਿੱਤਾ ਗਿਆ ।

ਸੀ.ਐੱਮ ਭਗਵੰਤ ਮਾਨ ਮੁਤਾਬਿਕ ਆਉਣ ਵਾਲੇ ਸਮੇਂ ਚ ਵੀ ‘ਆਪ’ ਸਰਕਾਰ ਜਨਤਾ ਦੇ ਹੱਕ ਚ ਫੈਸਲੇ ਲੈਂਦੇ ਰਹੇਗੀ ।