ਡੈਸਕ- ਪੰਜਾਬ ਦੇ ਪਟਿਆਲਾ ਦੇ ਇਕ ਘਰ ‘ਚ ਬੁੱਧਵਾਰ ਸ਼ਾਮ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਮਾਂ-ਪੁੱਤ ਦੀਆਂ ਖੂਨ ਨਾਲ ਲੱਥਪੱਥ ਲਾ.ਸ਼ਾਂ ਮਿਲੀਆਂ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ ‘ਚੋਂ ਬਰਾਮਦ ਹੋਇਆ ਹਨ। ਮ੍ਰਿਤਕਾਂ ਦੀ ਪਛਾਣ ਜਸਵੀਰ ਕੌਰ (50) ਅਤੇ ਹਰਵਿੰਦਰ ਸਿੰਘ ਉਰਫ ਜੱਗੀ (26) ਵਜੋਂ ਹੋਈ ਹੈ। ਮਾਮਲਾ ਤ੍ਰਿਪੜੀ ਥਾਣੇ ਦੇ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰਬਰ 11 ਦਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਜਸਵੀਰ ਕੌਰ ਦਾ ਪਤੀ ਗੁਰਮਨ ਸਿੰਘ ਆਟੋ ਚਾਲਕ ਦਾ ਕੰਮ ਕਰਦਾ ਹੈ। ਬੁੱਧਵਾਰ ਨੂੰ ਸ਼ਾਮ 4 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਕੁੰਡੀ ਅੰਦਰੋਂ ਬੰਦ ਸੀ। ਕਈ ਵਾਰ ਖੜਕਾਉਣ ਤੋਂ ਬਾਅਦ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਗੁਰਮੁੱਖ ਸਿੰਘ ਨੇ ਦਰਵਾਜ਼ੇ ਦਾ ਤਾਲਾ ਤੋੜ ਦਿੱਤਾ ਗਿਆ। ਅੰਦਰ ਵੜਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਰੇ ਕਮਰਿਆਂ ਵਿਚ ਖੂਨ ਦੇ ਛਿੱਟੇ ਪਏ ਸਨ। ਮਾਂ-ਪੁੱਤ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ।
ਜਦੋਂ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਸਵੀਰ ਕੌਰ ਅਤੇ ਜੱਗੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਡੀਐਸਪੀ ਜਸਵਿੰਦਰ ਟਿਵਾਣਾ, SHO ਤ੍ਰਿਪੜੀ ਪ੍ਰਦੀਪ ਸਿੰਘ ਬਾਜਵਾ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਨਮੂਨੇ ਲਏ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਕਤਲ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਐਸਪੀ (ਸਿਟੀ) ਮੁਹੰਮਦ ਸਰਫਰਾਜ਼ ਅਨੁਸਾਰ ਜਸਵੀਰ ਕੌਰ ਅਤੇ ਹਰਵਿੰਦਰ ਸਿੰਘ ਦੀਆਂ ਲਾਸ਼ਾਂ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਦੋਵਾਂ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਰ ਵਿੱਚ ਦੂਜੀ ਮੰਜ਼ਿਲ ਤੋਂ ਪਹਿਲੀ ਮੰਜ਼ਿਲ ਤੱਕ ਦਾਖਲ ਹੋਣ ਲਈ ਦੋ ਗੇਟ ਸਨ ਪਰ ਦੋਵੇਂ ਅੰਦਰੋਂ ਬੰਦ ਸਨ। ਫਿਲਹਾਲ ਪੱਕੇ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਘਰ ਦੇ ਨਾਲ ਹੀ ਇੱਕ ਖਾਲੀ ਪਲਾਟ ਹੈ। ਕੀ ਮੁਲਜ਼ਮ ਪਲਾਟ ਤੋਂ ਘਰ ‘ਚ ਦਾਖਲ ਹੋਏ? ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।