ਜਲੰਧਰ- ਵਿਧਾਨ ਸਭਾ ਚੋਣਾ ਨੂੰ ਲੈ ਕੇ ਪੀ.ਐੱਮ ਮੋਦੀ ਅੱਜਕਲ੍ਹ ਪੰਜਾਬ ਦੌਰੇ ‘ਤੇ ਹਨ.ਇਸ ਦੌਰਾਨ ਕਾਂਗਰਸ ਪਾਰਟੀ ਨੇ ਮੋਦੀ ‘ਤੇ ਹਮਲਾ ਬੋਲਿਆ ਹੈ.ਕਮਾਨ ਸੰਭਾਲੀ ਹੈ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ.ਡਾ. ਸਿੰਘ ਨੇ ਪੰਜਾਬੀਆਂ ਦੇ ਨਾਂ ਜਾਰੀ ਸੁਨੇਹੇ ਚ ਭਾਜਪਾ ਸਰਕਾਰ ‘ਤੇ ਖੂਬ ਇਲਜ਼ਾਮ ਲਗਾਏ.ਆਪਣੇ ਮੁੱਖ ਮੰਤਰੀ ਚੰਨੀ ਦਾ ਪੱਖ ਲੈਂਦਿਆਂ ਡਾ ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਨੇ ਜਾਨਬੁੱਝ ਕੇ ਪੀ.ਐੱਮ ਸੁਰੱਖਿਆ ਦਾ ਮੁੱਦਾ ਉਛਾਲ ਕੇ ਪੰਜਾਬੀਆਂ ਨੂੰ ਬਦਨਾਮਕ ਕਰਨ ਦੀ ਕੋਸ਼ਿਸ਼ ਕੀਤੀ ਹੈ.
ਡਾ ਸਿੰਘ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਮੁੱਦੇ ਸੁਲਝਾਉਣ ਚ ਅਸਫਲ ਸਾਬਿਤ ਹੋਈ ਹੈ.ਆਰਥਿਕਤਾ ਦੇ ਮੁੱਦੇ ‘ਤੇ ਘੇਰਦਿਆਂ ਡਾ ਸਿੰਘ ਨੇ ਮੋਦੀ ਸਰਕਾਰ ਨੂੰ ਫੇਲ੍ਹ ਸਰਕਾਰ ਆਖਿਆ.ਉਨ੍ਹਾਂ ਇਲਜ਼ਾਮ ਲਗਾਇਆ ਕਿ ਮੋਦੀ ਗਲਤ ਨੀਤੀਆਂ ਕਾਰਣ ਕਈ ਕਰੀਬੀ ਦੇਸ਼ ਹੁਣ ਭਾਰਤ ਤੋਂ ਦੂਰ ਹੋ ਗਏ ਹਨ.ਗੁਆਂਢੀ ਮੁਲਕਾਂ ਦੇ ਨਾਲ ਸਬੰਧਾ ਨੂੰ ਸਿਆਸਤ ਦਾ ਮੁੱਦਾ ਬਣਾਇਆ ਜਾ ਰਿਹਾ ਹੈ.ਚੀਨ ਪਿਛਲੇ ਇੱਕ ਸਾਲ ਤੋਂ ਭਾਰਤ ਦੀ ਜ਼ਮੀਨ ‘ਤੇ ਕਬਜ਼ਾ ਕਰਕੇ ਬੈਠਾ ਹੈ .ਪਰ ਮੋਦੀ ਸਰਕਾਰ ਇਸ ‘ਤੇ ਮਿੱਟੀ ਪਾਈ ਬੈਠੀ ਹੈ.
ਡਾ ਮਨਮੋਹਨ ਸਿੰਘ ਨੇ ਪੰਜਾਬੀ ਭਾਸ਼ਾ ‘ਚ ਜਾਰੀ ਸੁਨੇਹੇ ਚ ਪੰਜਾਬ ਦੀ ਜਨਤਾ ਨੂੰ ਕਾਂਗਰਸ ਪਾਰਟੀ ਨੂੰ ਵੋਟ ਦੇ ਕੇ ਮੁੜ ਸਰਕਾਰ ਬਨਾਉਣ ਦੀ ਅਪੀਲ ਕੀਤੀ ਹੈ.
ਸੁਰੱਖਿਆ ਦੇ ਨਾਂ ‘ਤੇ ਮੋਦੀ ਨੇ ਪੰਜਾਬੀਆਂ ਨੂੰ ਕੀਤਾ ਬਦਨਾਮ- ਡਾ.ਮਨਮੋਹਨ ਸਿੰਘ
