ਡੈਸਕ- ਅੱਜਕੱਲ੍ਹ ਸੂਬੇ ਚ ਤਾਰਕਿਕ ਬਹਿਸ ਦੀ ਥਾਂ ਨਿੱਜੀ ਹਮਲਿਆਂ ਦਾ ਕੰਮ ਜ਼ੋਰਾਂ ‘ਤੇ ਹੈ । ਸੂਬੇ ਦੇ ਨਾਲੋਂ ਲੀਡਰਾਂ ਨੂੰ ਨਿੱਜੀ ਹਮਲੇ ਵਾਧੂ ਪਸੰਦ ਆ ਰਹੇ ਹਨ ।ਪਰਿਵਾਰਾਂ ਦੇ ਪੌਥੜੇ ਫਰੋਲਣ ਦੇ ਕੰਮ ਚ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਦੀ ਵੀ ਐਂਟਰੀ ਹੋ ਗਈ ਹੈ । ਪਰ ਉਨ੍ਹਾਂ ਨੇ ਇਲਜ਼ਾਮਬਾਜ਼ੀ ਕਰਨ ਦੀ ਥਾਂ ਮੁੱਖ ਮੰਤਰੀ ਮਾਨ ‘ਤੇ ਜਵਾਬੀ ਹਮਲਾ ਬੋਲਿਆ ਹੈ । ਸੀ.ਐੱਮ ਮਾਨ ਵਲੋਂ ਨਵਜੋਤ ਸਿੱਧੂ ਦੇ ਪਿਤਾ ਵਲੋਂ ਦੋ ਵਿਆਹ ਕਰਵਾਉਣ ਦੀ ਗੱਲ ‘ਤੇ ਮੈਡਮ ਸਿੱਧੂ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ । ਡਾ ਸਿੱਧੂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਸਹੁਰਾ ਅਤੇ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਵਲੋਂ ਸਿਰਫ ਇਕ ਹੀ ਵਿਆਹ ਕਰਵਾਇਆ ਗਿਆ ਸੀ ।ਇਸਤੋਂ ਇਲਾਵਾ ਉਨ੍ਹਾਂ ਕੋਈ ਗੱਲ ਨਹੀਂ ਕੀਤੀ ।
ਦੋ ਵਿਆਹ ਮਾਮਲੇ ‘ਚ ਡਾ. ਨਵਜੋਤ ਸਿੱਧੂ ਨੇ ਖੋਲਿ੍ਹਆ ਮੋਰਚਾ, ਮਾਨ ਨੂੰ ਦਿੱਤਾ ਜਵਾਬ
