ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ ਸਿਹਤ ਮੰਤਰੀ ਨੂੰ ਰਾਹਤ , ਮਿਲੀ ਜ਼ਮਾਨਤ

ਚੰਡੀਗੜ੍ਹ- ਭ੍ਰਿਸ਼ਟਾਚਾਰ ਮਾਮਲੇ ‘ਚ ਘਿਰੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਵੱਡੀ ਰਾਹਤ ਮਿਲੀ ਹੈ । ਹਾਈਕੋਰਟ ਨੇ ਸਾਬਕਾ ਮੰਤਰੀ ਨੂੰ ਜ਼ਮਾਨਤ ਦੇ ਦਿੱਤੀ ਹੈ ।ਸਿੰਗਲਾ ‘ਤੇ ਬਤੌਰ ਸਿਹਤ ਮੰਤਰੀ ਰਹਿੰਦੇ ਹੋਏ ਵਿਭਾਗ ਚ ਖਰੀਦ ਫਰੋਖਤ ‘ਤੇ ਇਕ ਪ੍ਰਤੀਸ਼ਤ ਦੀ ਕਮਿਸ਼ਨ ਮੰਗਣ ਦੇ ਇਲਜ਼ਾਮ ਲੱਗੇ ਸਨ । ਸਿੰਗਲਾ ‘ਤੇ ਆਪਣੇ ਓ.ਐੱਸ਼. ਡੀ ਪ੍ਰਦੀਪ ਕੁਮਾਰ ਦੇ ਮਾਰਫਤ ਪੈਸਾ ਇੱਕਠਾ ਕਰਨ ਦੀ ਗੱਲ ਸਾਹਮਨੇ ਆਈ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਬਿਆਨ ਜਾਰੀ ਕਰਕੇ ਸਿਹਤ ਮੰਤਰੀ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਸੀ ।

ਸਿੰਗਲਾ ਦੀ ਵਕੀਲ ਕਨਿਕਾ ਅਹੂਜਾ ਨੇ ਦੱਸਿਆ ਕਿ ਤਿੰਨ ਦਿਨ ਚੱਲੀ ਬਹਿਸ ਤੋਂ ਬਾਅਦ ਅਦਾਲਤ ਵਲੋਂ ਸਿੰਗਲਾ ਨੂੰ ਰਾਹਤ ਦਿੱਤੀ ਗਈ ਹੈ । ਪੁਲਿਸ ਵਲੋਂ ਸਿੰਗਲਾ ਤੋਂ ਕੋਈ ਬਰਾਮਦਗੀ ਨਹੀਂ ਕੀਤੀ ਗਈ ਸੀ । ਸਾਰਾ ਮਾਮਲਾ ਸਿਆਸਤ ਨਾਲ ਪੇ੍ਰਰਿਤ ਹੈ ।ਦੱਸਿਆ ਜਾ ਰਿਹਾ ਹੈ ਕਿ ਡਾ ਸਿੰਗਲਾ ਸ਼ੁਕਰਵਾਰ ਨੂੰ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ ।