ਭ੍ਰਿਸ਼ਟ ਮੰਤਰੀ ਵਿਜੇ ਸਿੰਗਲਾ ਗ੍ਰਿਫਤਾਰ , ਸੀ.ਐੱਮ ਮਾਨ ਨੇ ਦਿੱਤੇ ਸਨ ਹੁਕਮ

ਜਲੰਧਰ- ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਮੁਹਾਲੀ ਪੁਲਿਸ ਦੇ ਐਂਟੀ ਕਰੱਪਸ਼ਨ ਵਿੰਗ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਚ ਘਿਰੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਹੋਇਆਂ ਆਪਣੇ ਹੀ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ । ਸਿਹਤ ਮੰਤਰੀ ਡਾ. ਸਿੰਗਲਾ ‘ਤੇ ਆਪਣੇ ਹੀ ਵਿਭਾਗ ਚ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲੱਗੇ ਹਨ ।ਸੀ.ਐੱਮ ਮਾਨ ਨੇ ਇਲਜ਼ਾਮ ਲੁਕਾਉਣ ਦੀ ਥਾਂ ਇਸ ਨੂੰ ਜਨਤਕ ਕਰਕੇ ਆਪਣਾ ਫੈਸਲਾ ਸੁਣਾਇਆ ।ਸੀ.ਐੱਮ ਮਾਨ ਨੇ ਸਿੰਗਲਾ ਨੂੰ ਕੈਬਨਿਟ ਤੋਂ ਹਟਾਉਣ ਤੋਂ ਬਾਅਦ ਪੁਲਿਸ ਨੂੰ ਉਨ੍ਹਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਸਨ । ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਫੋਰੀ ਕਾਰਵਾਈ ਕਰਦਿਆਂ ਹੋਇਆ ਭ੍ਰਿਸ਼ਟ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ ।ਸਿੰਗਲਾ ਨੂੰ ਮੁਹਾਲੀ ਦੇ ਫੇਜ਼ ਅੱਠ ਦੇ ਥਾਣੇ ਚ ਰਖਿਆ ਗਿਆ ਹੈ ।