Monsoon Hydrated Drinks: ਬਾਰਸ਼ ਨਾ ਸਿਰਫ਼ ਗਰਮੀ ਤੋਂ ਰਾਹਤ ਦਿੰਦੀ ਹੈ, ਸਗੋਂ ਸੁੰਦਰ ਹਰਿਆਲੀ ਨਾਲ ਵੀ ਭਰ ਦਿੰਦੀ ਹੈ। ਹਾਲਾਂਕਿ, ਬਾਰਸ਼ ਦਾ ਇੱਕ ਨੁਕਸਾਨ ਹੈ: ਇਸ ਮੌਸਮ ਵਿੱਚ ਨਮੀ ਦਾ ਪੱਧਰ ਕਾਫ਼ੀ ਵੱਧ ਜਾਂਦਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਜਲਦੀ ਬਿਮਾਰ ਹੋ ਸਕਦੇ ਹੋ , ਕਿਉਂਕਿ ਇਹ ਮੌਸਮ ਖੰਘ ਅਤੇ ਫਲੂ ਦੇ ਜੋਖਮ ਲਈ ਬਦਨਾਮ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਗਰਮੀ ਅਤੇ ਨਮੀ ਹੁੰਦੀ ਹੈ ਜਿਸ ਕਾਰਨ ਅਸੀਂ ਆਪਣੇ ਸਰੀਰ ਨੂੰ ਲੋੜ ਅਨੁਸਾਰ ਹਾਈਡ੍ਰੇਟ ਨਹੀਂ ਕਰ ਪਾਉਂਦੇ ਅਤੇ ਫਿਰ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਅੱਜ ਇਸ ਲੇਖ ਵਿਚ ਅਸੀਂ ਕੁਝ ਅਜਿਹੇ ਡ੍ਰਿੰਕਸ ਬਾਰੇ ਜਾਣਾਂਗੇ, ਜਿਨ੍ਹਾਂ ਨੂੰ ਪੀਣ ਨਾਲ ਅਸੀਂ ਮਾਨਸੂਨ ਦੇ ਦਿਨਾਂ ਵਿਚ ਵੀ ਆਪਣੇ ਸਰੀਰ ਨੂੰ ਹਾਈਡਰੇਟ ਰੱਖ ਸਕਾਂਗੇ।
ਨਾਰੀਅਲ ਪਾਣੀ
ਨਾਰੀਅਲ ਪਾਣੀ ਨੂੰ ਇੱਕ ਸ਼ਾਨਦਾਰ ਡਰਿੰਕ ਮੰਨਿਆ ਜਾਂਦਾ ਹੈ। ਇਸ ਡਰਿੰਕ ਵਿੱਚ ਵਿਟਾਮਿਨ ਅਤੇ ਮਿਨਰਲਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਵਿੱਚ ਬਹੁਤ ਸਾਰੀਆਂ ਕੈਲੋਰੀ ਪਾਈ ਜਾਂਦੀ ਹੈ, ਜੋ ਸਾਡੇ ਸਰੀਰ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਸਾਬਤ ਹੁੰਦੀ ਹੈ, ਰੋਜ਼ਾਨਾ ਤਾਜ਼ੇ ਨਾਰੀਅਲ ਪਾਣੀ ਦਾ ਸੇਵਨ ਕਰਨ ਦੀ ਕੋਸ਼ਿਸ਼ ਕਰੋ।
ਤਰਬੂਜ ਦਾ ਜੂਸ
ਤਰਬੂਜ ਸਿਰਫ਼ ਗਰਮੀਆਂ ਵਿੱਚ ਹੀ ਨਹੀਂ ਮਿਲਦਾ ਸਗੋਂ ਮਾਨਸੂਨ ਦੌਰਾਨ ਵੀ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਵਿੱਚ 90% ਪਾਣੀ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਖਣਿਜ ਵੀ ਪਾਏ ਜਾਂਦੇ ਹਨ। ਇਹ ਫਲ ਐਂਟੀਆਕਸੀਡੈਂਟ, ਅਮੀਨੋ ਐਸਿਡ, ਵਿਟਾਮਿਨ ਏ, ਬੀ1 ਅਤੇ ਬੀ6 ਨਾਲ ਵੀ ਭਰਪੂਰ ਹੁੰਦਾ ਹੈ।
ਇਨਫਿਊਜਡ ਡਰਿੰਕ
ਇਨਫਿਊਜ਼ਡ ਡਰਿੰਕਸ ਨੂੰ ਬਹੁਤ ਮਸ਼ਹੂਰ ਡਰਿੰਕ ਮੰਨਿਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਘਰ ‘ਚ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਆਪਣੇ ਸਵਾਦ ਮੁਤਾਬਕ ਇਸ ‘ਚ ਚੀਜ਼ਾਂ ਵੀ ਸ਼ਾਮਲ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਸੀਂ ਪਾਣੀ ‘ਚ ਕੱਟੇ ਹੋਏ ਨਿੰਬੂ, ਸੰਤਰਾ, ਖੀਰਾ, ਪੁਦੀਨੇ ਦੀਆਂ ਪੱਤੀਆਂ, ਅਦਰਕ, ਗਾਜਰ ਆਦਿ ਪਾ ਸਕਦੇ ਹੋ।
ਇਲੈਕਟ੍ਰੋਲਾਈਟ ਡਰਿੰਕ
ਇਹ ਇਲੈਕਟ੍ਰੋਲਾਈਟ ਡਰਿੰਕ ਸਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਜ਼ਰੂਰੀ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ।